ਹਰਭਜਨ ਦੀ ਫ਼ਿਲਮ ‘ਫ੍ਰੈਂਡਸ਼ਿਪ’ ਦੇ ਟੀਜ਼ਰ ’ਤੇ ਪਤਨੀ ਗੀਤਾ ਨੇ ਲਈ ਚੁਟਕੀ, ਕਿਹਾ-ਹਰ ਕੋਈ ਬਣਨਾ ਚਾਹੁੰਦੈ ਹੀਰੋ

Tuesday, Mar 02, 2021 - 02:24 PM (IST)

ਹਰਭਜਨ ਦੀ ਫ਼ਿਲਮ ‘ਫ੍ਰੈਂਡਸ਼ਿਪ’ ਦੇ ਟੀਜ਼ਰ ’ਤੇ ਪਤਨੀ ਗੀਤਾ ਨੇ ਲਈ ਚੁਟਕੀ, ਕਿਹਾ-ਹਰ ਕੋਈ ਬਣਨਾ ਚਾਹੁੰਦੈ ਹੀਰੋ

ਨਵੀਂ ਦਿੱਲੀ : ਭਾਰਤੀ ਦਿੱਗਜ ਆਫ ਸਪਿਨਰ ਹਰਭਜਨ ਸਿੰਘ ਜਲਦ ਹੀ ਦੱਖਣੀ ਭਾਰਤੀ ਫ਼ਿਲਮ ਵਿਚ ਬਤੌਰ ਹੀਰੋ ਨਜ਼ਰ ਆਉਣ ਵਾਲੇ ਹਨ। ਸੋਮਵਾਰ ਨੂੰ ਉਨ੍ਹਾਂ ਦੀ ਪਹਿਲੀ ਤਮਿਲ ਫ਼ਿਲਮ ਫ੍ਰੈਂਡਸ਼ਿਪ ਦਾ ਟੀਜ਼ਰ ਰਿਲੀਜ਼ ਹੋਇਆ। ਹਰਭਜਨ ਨੇ ਖ਼ੁਦ ਆਪਣੇ ਟਵਿਟਰ ਅਕਾਊਂਟ ’ਤੇ ਇਸ ਫ਼ਿਲਮ ਦਾ ਟੀਜ਼ਰ ਸਾਂਝਾ ਕੀਤਾ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਹਰਭਜਨ ਨੇ ਲਿਖਿਆ, ‘ਸ਼ਾਰਪ, ਕ੍ਰਿਸਪ, ਇੰਟੈਂਸ, ਮੇਰੀ ਫ਼ਿਲਮ ਫ੍ਰੈਂਡਸ਼ਿਪ ਦਾ ਟੀਜ਼ਰ ਇਹ ਰਿਆ। ਇੰਜੁਆਏ ਕਰੋ।’ ਭੱਜੀ ਦੀ ਇਹ ਫ਼ਿਲਮ ਤਿੰਨ ਭਾਸ਼ਾਵਾਂ ਵਿਚ ਆ ਰਹੀ ਹੈ ਤਮਿਲ, ਤੇਲੁਗੂ ਅਤੇ ਹਿੰਦੀ। ਕ੍ਰਿਕਟ ਜਗਤ ਤੋਂ ਕਈ ਖਿਡਾਰੀਆਂ ਨੇ ਹਰਭਜਨ ਸਿੰਘ ਦੀ ਇਸ ਫ਼ਿਲਮ ਦੇ ਟੀਜ਼ਰ ਨੂੰ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਸਾਂਝਾ ਕੀਤਾ ਅਤੇ ਇਸ ਦੀ ਜੰਮ ਕੇ ਤਾਰੀਫ਼ ਵੀ ਕੀਤੀ।

ਇਹ ਵੀ ਪੜ੍ਹੋ: ਪ੍ਰਸਿੱਧੀ ਦੀ ਮਾਮਲੇ ’ਚ PM ਮੋਦੀ ਤੋਂ ਅੱਗੇ ਨਿਕਲੇ ਵਿਰਾਟ ਕੋਹਲੀ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ

PunjabKesari

ਇਸੇ ਕੜੀ ਵਿਚ ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਨੇ ਵੀ ਭੱਜੀ ਦੀ ਫ਼ਿਲਮ ਦੇ ਟੀਜ਼ਰ ਨੂੰ ਦੇਖਿਆ ਅਤੇ ਸਾਂਝੀ ਵੀ ਕੀਤਾ। ਭੱਜੀ ਦੀ ਫ਼ਿਲਮ ਦੇ ਟੀਜ਼ਰ ਨੂੰ ਸਾਂਝਾ ਕਰਦੇ ਹੋਏ ਗੀਤਾ ਬਸਰਾ ਨੇ ਕੁਮੈਂਟ ਕੀਤਾ, ‘ਲੋ ਜੀ...ਅੱਜ ਕੱਲ੍ਹ ਹਰ ਕੋਈ ਹੀਰੋ ਬਣਨਾ ਚਾਹੁੰਦਾ ਹੈ...ਕਦੇ ਨਹੀਂ ਸੋਚਿਆ ਸੀ ਕਿ ਹਰਭਜਨ ਸਿੰਘ ਦੇ ਇਸ ਰੂਪ ਨੁੰ ਵੀ ਦੇਖਾਂਗੀ...ਇਸ ਫ਼ਿਲਮ ਦਾ ਬੇਸਬ੍ਰੀ ਨਾਲ ਇੰਤਜ਼ਾਰ...ਫ੍ਰੈਂਡਸ਼ਿਪ ਮੂਵੀ ਦਾ ਟੀਜ਼ ਇੱਥੇ ਹੈ...ਇੰਜੁਆਏ ਕਰੋ।’

PunjabKesari

ਇਹ ਵੀ ਪੜ੍ਹੋ: ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਲਗਵਾਇਆ ਕੋਵਿਡ-19 ਦਾ ਟੀਕਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


author

cherry

Content Editor

Related News