ਸੂਰਯਕੁਮਾਰ ਨੂੰ AUS ਦੌਰੇ ਲਈ ਜਗ੍ਹਾ ਨਾ ਮਿਲਣ ''ਤੇ ਭੜਕੇ ਹਰਭਜਨ, ਕਿਹਾ- ਰਿਕਾਰਡ ''ਤੇ ਵੀ ਨਜ਼ਰ ਪਾਓ
Tuesday, Oct 27, 2020 - 07:37 PM (IST)
ਸਪੋਰਟਸ ਡੈਸਕ : ਭਾਰਤੀ ਸਪਿਨਰ ਹਰਭਜਨ ਸਿੰਘ ਨੇ ਸੂਰਯਕੁਮਾਰ ਯਾਦਵ ਨੂੰ ਆਸਟਰੇਲੀਆ ਦੌਰੇ ਲਈ ਭਾਰਤੀ ਟੀਮ ਤੋਂ ਬਾਹਰ ਰੱਖਣ 'ਤੇ ਬਹੁਤ ਬਿਆਨ ਦਿੱਤਾ ਗਿਆ ਹੈ। ਹਰਭਜਨ ਨੇ ਕਿਹਾ ਕਿ ਵੱਖਰੇ ਲੋਕਾਂ ਲਈ ਵੱਖਰੇ ਨਿਯਮ ਹਨ। ਇਸ ਦੌਰਾਨ ਹਰਭਜਨ ਸਿੰਘ ਨੇ ਬੀ.ਸੀ.ਸੀ.ਆਈ. ਵਲੋਂ ਸੂਰਯਕੁਮਾਰ ਦੇ ਘਰੇਲੂ ਕ੍ਰਿਕਟ ਅਤੇ ਆਈ.ਪੀ.ਐੱਲ. ਰਿਕਾਰਡ 'ਤੇ ਵੀ ਨਜ਼ਰ ਪਾਉਣ ਲਈ ਕਿਹਾ ਹੈ। ਬੀ.ਸੀ.ਸੀ.ਆਈ. ਨੇ ਸੋਮਵਾਰ ਦੇਰ ਸ਼ਾਮ ਆਸਟਰੇਲੀਆ ਦੌਰੇ ਲਈ ਟੀ20, ਵਨਡੇ ਅਤੇ ਟੈਸਟ ਸੀਰੀਜ਼ ਲਈ ਟੀਮ ਦਾ ਐਲਾਨ ਕੀਤਾ ਸੀ।
ਹਰਭਜਨ ਸਿੰਘ ਨੇ ਇਸ ਮਾਮਲੇ 'ਤੇ ਟਵੀਟ ਕਰਦੇ ਹੋਏ ਲਿਖਿਆ, ਪਤਾ ਨਹੀਂ ਸੂਰਯਕੁਮਾਰ ਨੂੰ ਭਾਰਤੀ ਟੀਮ 'ਚ ਸ਼ਾਮਲ ਹੋਣ ਲਈ ਹੋਰ ਕੀ ਕਰਨਾ ਪਵੇਗਾ। ਉਹ ਹਰ ਇੱਕ ਆਈ.ਪੀ.ਐੱਲ. ਅਤੇ ਰਣਜੀ ਸੀਜਨ 'ਚ ਪਰਫਾਰਮ ਕਰ ਰਹੇ ਹਨ। ਮੈਨੂੰ ਲੱਗਦਾ ਹੈ ਕਿ ਵੱਖਰੇ ਲੋਕਾਂ ਲਈ ਵੱਖਰੇ ਨਿਯਮ ਹਨ। ਮੈਂ ਸਿਲੈਕਟਰਾਂ ਨੂੰ ਬੇਨਤੀ ਕਰਾਂਗਾ ਕਿ ਉਸ ਦੇ ਰਿਕਾਰਡ ਚੈਕ ਕੀਤੇ ਜਾਣ।