B''day Spc l: ਇਹ ਸ਼ਾਨਦਾਰ ਰਿਕਾਰਡ ਜੋ ਧਵਨ ਨੂੰ ਬਣਾਉਂਦੇ ਹਨ ਟੀਮ ਇੰਡੀਆ ਦਾ ''ਗੱਬਰ''

12/05/2019 5:29:06 PM

ਨਵੀਂ ਦਿੱਲੀ : ਭਾਰਤੀ ਕ੍ਰਿਕਟਰ ਸ਼ਿਖਰ ਧਵਨ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ। ਸਾਲ 1985 ਵਿਚ ਦਿੱਲੀ 'ਚ ਜਨਮੇ ਧਵਨ ਭਾਰਤੀ ਕ੍ਰਿਕਟ ਟੀਮ ਵਿਚ 'ਗੱਬਰ' ਦੇ ਨਾਂ ਤੋਂ ਮਸ਼ਹੂਰ ਹਨ। ਟੀਮ ਇੰਡੀਆ ਵਿਚ ਸਲਾਮੀ ਬੱਲੇਬਾਜ਼ ਦੀ ਭੂਮਿਕਾ ਨਿਭਾਉਣ ਵਾਲੇ ਧਵਨ ਨੂੰ ਆਈ. ਸੀ. ਸੀ. ਟੂਰਨਾਮੈਂਟਾਂ ਵਿਚ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵੀ ਜਾਣਿਆ ਜਾਂਦਾ ਹੈ। ਭਾਰਤੀ ਲਈ ਅੰਡਰ 17 ਅਤੇ ਅੰਡਰ 19 ਖੇਡ ਚੁੱਕੇ ਸ਼ਿਖਰ ਧਵਨ ਨੇ ਸਾਲ 2004 ਵਿਚ ਫਰਸਟ ਕਲਾਸ ਵਿਚ ਡੈਬਿਊ ਕੀਤਾ ਸੀ। 3 ਸਾਲ ਬਾਅਦ ਉਸ ਨੂੰ ਦਿੱਲੀ ਦੀ ਰਣਜੀ ਟੀਮ ਦਾ ਕਪਤਾਨ ਬਣਾਇਆ ਗਿਆ ਸੀ, ਜਿਸ ਵਿਚ ਵਰਿੰਦਰ ਸਹਿਵਾਗ, ਆਸ਼ੀਸ਼ ਨਹਿਰਾ, ਆਕਾਸ਼ ਚੋਪੜਾ ਅਤੇ ਗੌਤਮ ਗੰਭੀਰ ਵਰਗੇ ਕੌਮਾਂਤਰੀ ਖਿਡਾਰੀ ਸ਼ਾਮਲ ਸਨ। ਹਾਲਾਂਕਿ ਉਸ ਦੀ ਸ਼ੁਰੂਆਤੀ ਕ੍ਰਿਕਟ ਕਰੀਅਰ ਕਾਫੀ ਮੁਸ਼ਕਲਾਂ ਭਰਿਆ ਰਿਹਾ, ਜਿਸ ਕਾਰਨ ਸੀਨੀਅਰ ਭਾਰਤੀ ਟੀਮ ਵਿਚ ਖੇਡਣ ਦੇ ਸੁਪਨੇ ਨੂੰ ਪੂਰਾ ਕਰਨ 'ਚ ਉਸ ਨੂੰ ਸਮਾਂ ਲੱਗ ਗਿਆ।

ਇਸ ਤਰ੍ਹਾਂ ਮਿਲਿਆ ਗੱਬਰ ਨਾਂ
PunjabKesari

ਸ਼ਿਖਰ ਧਵਨ ਭਾਰਤੀ ਟੀਮ ਦੇ ਉਨ੍ਹਾਂ ਸਲਾਮੀ ਬੱਲੇਬਾਜ਼ਾਂ ਵਿਚੋਂ ਹਨ, ਜੋ ਸ਼ੁਰੂਆਤੀ ਓਵਰਾਂ ਵਿਚ ਵਿਚ ਹੀ ਗੇਂਦਬਾਜ਼ਾਂ ਦੀ ਕਲਾਸ ਲੈਣੀ ਸ਼ੁਰੂ ਕਰ ਦਿੰਦੇ ਹਨ। ਧਵਨ ਨੂੰ ਆਈ. ਸੀ. ਸੀ. ਟੂਰਨਾਮੈਂਟ ਬਹੁਤ ਰਾਸ ਆਉਂਦਾ ਹੈ। ਚੈਂਪੀਅਨਸ ਟਰਾਫੀ 2013 ਵਿਚ ਉਹ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ। ਸ਼ਿਖਰ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਮੈਂ ਰਣਜੀ ਖੇਡ ਰਿਹਾ ਸੀ ਅਤੇ ਸਿਲੀ ਪੁਆਈਂਟ 'ਤੇ ਫੀਲਡਿੰਗ ਕਰਦਾ ਸੀ। ਜਦੋਂ ਦੂਜੀ ਟੀਮ ਮੈਚ ਦੌਰਾਨ ਵੱਡੀ ਸਾਂਝੇਦਾਰੀ ਬਣਾ ਲੈਂਦੀ ਹੈ ਤਾਂ ਸਾਰੇ ਸ਼ਾਂਤ ਹੋ ਜਾਂਦੇ ਸੀ। ਫਿਰ ਮੈਂ ਸਾਰਿਆਂ 'ਚ ਹੌਸਲਾ ਭਰਨ ਲਈ ਫਿਲਮ ਦਾ ਡਾਇਲਾਗ 'ਸੁਅਰ ਕੇ ਬੱਚੋ' ਉੱਠੋ ਬੋਲਦਾ ਸੀ। ਹੁਣ ਅੰਪਾਇਰ ਵੀ ਮੈਨੂੰ ਕੀ ਬੋਲਣ, ਮੈਂ ਕਿਸੇ ਨੂੰ ਬੁਰਾ ਭਲਾ ਤਾਂ ਨਹੀਂ ਬੋਲਿਆ ਅਤੇ ਫਿਰ ਸਾਰੇ ਹੱਸਣਾ ਸ਼ੁਰੂ ਹੋ ਜਾਂਦੇ ਸੀ। ਇਸ ਤੋਂ ਬਾਅਦ ਮੇਰੇ ਕੋਚ ਵਿਜੇ ਦਹੀਆ ਨੇ ਮੈਨੂੰ ਗੱਬਰ ਦਾ ਨਾਂ ਦਿੱਤਾ। ਤਦ ਤੋਂ ਇਹ ਨਾਂ ਮਸ਼ਹੂਰ ਹੋ ਗਿਆ।

ਸੋਸ਼ਲ ਸਾਈਟ 'ਤੇ ਹੋਇਆ ਪਿਆਰ, ਫਿਰ ਕੀਤਾ ਵਿਆਹ
PunjabKesari

ਸ਼ਿਖਰ ਧਵਨ ਦੀ ਲਵ ਸਟੋਰੀ ਵੀ ਬੇਹੱਦ ਦਿਲਚਸਪ ਹੈ। ਧਵਨ ਦਾ ਵਿਆਹ ਆਇਸ਼ਾ ਨਾਲ ਹੋਇਆ ਜੋ ਕਿ ਇਕ ਮੁੱਕੇਬਾਜ਼ ਰਹਿ ਚੁੱਕੀ ਹੈ। ਦੋਵਾਂ ਦੀ ਪਹਿਲਾਂ ਫੇਸਬੁੱਕ 'ਤੇ ਦੋਸਤੀ ਹੋਈ ਅਤੇ ਬਾਅਦ ਵਿਚ ਦੋਸਤੀ ਨੇ ਪਿਆਰ ਦਾ ਰੂਪ ਲਿਆ। ਧਵਨ ਅਤੇ ਆਇਸ਼ਾ ਇਕ ਦੂਜੇ ਨੂੰ ਚਾਹੁਣ ਲੱਗੇ ਸੀ। ਫਿਰ ਦੋਵਾਂ ਨੇ ਵਿਆਹ ਦਾ ਮੰਨ ਬਣਾਇਆ ਪਰ ਧਵਨ ਦੇ ਪਰਿਵਾਰ ਨੂੰ ਇਹ ਰਿਸ਼ਤਾ ਮੰਜ਼ੂਰ ਨਹੀਂ ਸੀ ਕਿਉਂਕਿ ਆਇਸ਼ਾ ਪਹਿਲਾਂ ਤੋਂ ਵਿਆਹੀ ਸੀ ਅਤੇ ਉਸ ਦੇ 2 ਬੱਚੇ ਸੀ। ਸ਼ਿਖਰ ਨੇ ਕਿਸੇ ਤਰ੍ਹਾਂ ਆਪਣੇ ਪਰਿਵਾਰ ਨੂੰ ਮਨਾਇਆ ਅਤੇ ਫਿਰ 30 ਅਕਤੂਬਰ 2012 ਵਿਚ ਦੋਵੇਂ ਵਿਆਹ ਦੇ ਬੰਧਨ 'ਚ ਬੱਝ ਗਏ। ਆਇਸ਼ਾ ਸ਼ਿਖਰ ਧਵਨ ਤੋਂ 10 ਸਾਲ ਵੱਡੀ ਹੈ ਅਤੇ ਦੋਵਾਂ ਦਾ ਕਿ ਬੇਟਾ ਜੋਰਾਵਰ ਹੈ।

PunjabKesari

ਸਾਲ 2010 ਵਿਚ ਘਰੇਲੂ ਕ੍ਰਿਕਟ ਵਿਚ ਸ਼ਾਨਦਾਰ ਪਾਰੀਆਂ ਦੀ ਬਦੌਲਤ ਧਵਨ ਨੂੰ ਭਾਰਤੀ ਟੀਮ ਵਿਚ ਸ਼ਾਮਲ ਕਰ ਲਿਆ ਗਿਆ ਅਤੇ ਉਸ ਨੇ ਆਸਟਰੇਲੀਆ ਖਿਲਾਫ ਵਨ ਡੇ ਡੈਬਿਊ ਕੀਤਾ। ਹਾਲਾਂਕਿ ਲਗਾਤਾਰ ਪ੍ਰਦਰਸ਼ਨ ਨਾ ਕਰਨ ਕਾਰਨ ਉਸ ਨੂੰ ਸਾਈਡਲਾਈਨ ਕਰ ਦਿੱਤਾ ਗਿਆ ਸੀ। ਇਸ ਵਜ੍ਹਾ ਤੋਂ ਧਵਨ ਨੂੰ 2011 ਵਰਲਡ ਕੱਪ ਦੀ ਟੀਮ ਵਿਚ ਨਹੀਂ ਚੁਣਿਆ ਗਿਆ ਸੀ। ਧਵਨ ਨੂੰ 2012 -13 ਵਿਚ ਟੀਮ ਇੰਡੀਆ ਵੱਲੋਂ ਇਕ ਵਾਰ ਫਿਰ ਖੇਡਣ ਦਾ ਮੌਕਾ ਮਿਲਿਆ ਅਤੇ ਇਸ ਵਾਰ ਉਸ ਨੂੰ ਟੈਸਟ ਟੀਮ ਲਈ ਚੁਣਿਆ ਗਿਆ। ਆਸਟਰੇਲੀਆ ਖਿਲਾਫ ਆਪਣੇ ਪਹਿਲਾ ਟੈਸਟ ਖੇਡਦਿਆਂ ਧਵਨ ਨੇ ਡੈਬਿਊ ਮੈਚ ਵਿਚ ਸਭ ਤੋਂ ਤੇਜ਼ ਸੈਂਕੜਾ ਲਾਉਣ ਦਾ ਰਿਕਾਰਡ ਆਪਣੇ ਨਾਂ ਕੀਤਾ। ਇਸ ਮੈਚ ਵਿਚ ਧਵਨ ਨੇ ਸਿਰਫ 174 ਗੇਂਦਾਂ ਵਿਚ 187 ਦੌੜਾਂ ਦੀ ਪਾਰੀ ਖੇਡਦਿਆਂ ਭਾਰਤ ਨੂੰ 6 ਵਿਕਟਾਂ ਨਾਲ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ। ਇਸ ਤੋਂ ਬਾਅਦ ਸ਼ਿਖਰ ਧਵਨ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।

PunjabKesari

ਵੈਸੇ ਤਾਂ ਧਵਨ ਨੇ ਆਪਣੀ ਪਾਰੀਆਂ ਦੇ ਦਮ 'ਤੇ ਭਾਰਤ ਨੂੰ ਕਈ ਵਾਰ ਜਿੱਤ ਦਿਵਾਈ ਹੈ ਪਰ ਭਾਰਤ ਦੇ ਇਸ ਸਲਾਮੀ ਬੱਲੇਬਾਜ਼ ਨੂੰ ਵੱਡੇ ਟੂਰਨਾਮੈਂਟ ਦਾ ਖਿਡਾਰੀ ਮੰਨਿਆ ਜਾਂਦਾ ਹੈ। ਆਈ. ਸੀ. ਸੀ. ਦੇ ਟੂਰਨਾਮੈਂਟ ਵਿਚ ਧਵਨ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਸਾਲ 2013 ਅਤੇ 2017 ਦੀ ਚੈਂਪੀਅਨਜ਼ ਟਰਾਫੀ ਵਿਚ ਉਹ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਰਹੇ। ਇੰਨਾ ਹੀ ਨਹੀਂ ਆਈ. ਸੀ. ਸੀ. ਵਰਲਡ ਕੱਪ 2015 ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਵੀ ਉਹ ਟਾਪ 5 ਖਿਡਾਰੀਆਂ 'ਚ ਸ਼ਾਮਲ ਸਨ। ਧਵਨ ਦੇ ਨਾਂ ਆਈ. ਸੀ. ਸੀ. ਟੂਰਨਾਮੈਂਟ ਵਿਚ ਸਭ ਤੋਂ ਵੱਧ 1000 ਦੌੜਾਂ ਬਣਾਉਣ ਦਾ ਰਿਕਾਰਡ ਹੈ।


Related News