B''day Spcl : ਭਾਰਤ ਦਾ ਉਹ ਖਿਡਾਰੀ, ਜਿਸ ਨੇ ਖੁਦ ਨੂੰ ਸਾਬਤ ਕੀਤਾ ਟੀਮ ਇੰਡੀਆ ਦੀ ''ਕੰਧ''

01/11/2020 12:55:20 PM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ 'ਚ 'ਕੰਧ' ਦੇ ਨਾਂ ਨਾਲ ਮਸ਼ਹੂਰ ਰਾਹੁਲ ਦ੍ਰਾਵਿੜ ਅੱਜ ਆਪਣਾ 47ਵਾਂ ਜਨਮ ਦਿਨ ਮਨਾ ਰਹੇ ਹਨ। ਦ੍ਰਾਵਿੜ ਦਾ ਜਨਮ 11 ਜਨਵਰੀ, 1973 ਨੂੰ ਮੱਧ ਪ੍ਰਦੇਸ਼ ਦੇ ਇੰਦੌਰ 'ਚ ਹੋਇਆ ਸੀ। ਉਨ੍ਹਾਂ ਨੇ ਜੂਨ 1996 'ਚ ਇੰਗਲੈਂਡ ਖਿਲਾਫ ਆਪਣੇ ਟੈਸਟ ਕਰੀਅਰ ਦਾ ਆਗਾਜ਼ ਕੀਤਾ ਸੀ। ਰਾਹੁਲ ਉਨ੍ਹਾਂ ਖਾਸ ਬੱਲੇਬਾਜ਼ਾਂ 'ਚੋਂ ਇਕ ਹਨ, ਜਿਨ੍ਹਾਂ ਨੇ ਆਪਣੇ ਕਰੀਅਰ ਦਾ ਆਗਾਜ਼ ਕ੍ਰਿਕਟ ਦੇ 'ਮੱਕਾ' ਕਹੇ ਜਾਣ ਵਾਲੇ ਲਾਰਡਸ 'ਚ ਖੇਡ ਕੇ ਕੀਤਾ। 1996 'ਚ ਮੁਹੰਮਦ ਅਜ਼ਹਰੂਦੀਨ ਦੀ ਕਪਤਾਨੀ 'ਚ ਲਾਰਡਸ ਟੈਸਟ 'ਚ ਰਾਹੁਲ ਦ੍ਰਾਵਿੜ ਨੂੰ ਸੱਟ ਦਾ ਸ਼ਿਕਾਰ ਸੰਜੇ ਮਾਂਜਰੇਕਰ ਦੀ ਜਗ੍ਹਾ ਟੀਮ 'ਚ ਸ਼ਾਮਲ ਕੀਤਾ ਗਿਆ। ਇਸ ਮੈਚ 'ਚ 95 ਦੌੜਾਂ ਦੀ ਪਾਰੀ ਖੇਡ ਕੇ ਇਸ ਖਿਡਾਰੀ ਨੇ ਦੱਸ ਦਿੱਤਾ ਕਿ ਉਹ ਅੱਗੇ ਕੀ ਕਰਨ ਵਾਲੇ ਹਨ।
PunjabKesari
16 ਸਾਲ ਦੇ ਲੰਬੇ ਕੌਮਾਂਤਰੀ ਕ੍ਰਿਕਟ 'ਚ ਰਾਹੁਲ ਨੇ ਭਾਰਤੀ ਕ੍ਰਿਕਟ ਟੀਮ ਲਈ ਉਹ ਹਰ ਭੂਮਿਕਾ ਨਿਭਾਈ, ਜਿਸ ਦੀ ਜਦੋਂ ਟੀਮ ਨੂੰ ਜ਼ਰੂਰਤ ਪਈ। ਰਾਹੁਲ ਦ੍ਰਾਵਿੜ ਕਦੀ ਨਿਯਮਿਤ (ਰੈਗੁਲਰ) ਵਿਕਟਕੀਪਰ ਨਹੀਂ ਰਹੇ, ਪਰ ਟੀਮ ਇੰਡੀਆ ਨੂੰ ਜਦੋਂ ਵਿਕਟਕੀਪਰ ਦੀ ਲੋੜ ਪਈ ਤਾਂ ਉਨ੍ਹਾਂ ਨੇ ਇਹ ਭੂਮਿਕਾ ਪੂਰੀ ਤਰ੍ਹਾਂ ਨਿਭਾਈ ਸੀ।
PunjabKesari
ਕੁਝ ਅਜਿਹਾ ਰਿਹਾ ਦ੍ਰਾਵਿੜ ਦਾ ਕਰੀਅਰ
ਰਾਹੁਲ ਦ੍ਰਾਵਿੜ ਨੇ ਭਾਰਤ ਲਈ 164 ਟੈਸਟ ਮੈਚਾਂ 'ਚ 13288 ਦੌੜਾਂ ਬਣਾਈਆਂ, ਜਿਸ 'ਚ 36 ਸੈਂਕੜੇ, 63 ਅਰਧ ਸੈਂਕੜੇ ਸ਼ਾਮਲ ਹਨ। ਉਨ੍ਹਾਂ ਨੇ ਵਨ-ਡੇ 'ਚ ਭਾਰਤ ਲਈ 344 ਮੈਚ ਖੇਡ ਕੇ 12 ਸੈਂਕੜੇ ਅਤੇ 83 ਅਰਧ ਸੈਂਕੜਿਆਂ ਦੀ ਮਦਦ ਨਾਲ 10889 ਦੌੜਾਂ ਬਣਾਈਆਂ।
PunjabKesari
ਰਾਹੁਲ ਦ੍ਰਾਵਿੜ ਦੇ ਕੁਝ ਖਾਸ ਰਿਕਾਰਡ
* ਰਾਹੁਲ ਦ੍ਰਾਵਿੜ ਦੇ ਨਾਂ ਟੈਸਟ ਮੈਚਾਂ 'ਚ ਸਭ ਤੋਂ ਜ਼ਿਆਦਾ ਗੇਂਦਾਂ ਖੇਡਣ ਦਾ ਰਿਕਾਰਡ ਦਰਜ ਹੈ, ਜੋ ਬੇਹੱਦ ਖਾਸ ਹੈ। ਰਾਹੁਲ ਨੇ ਆਪਣੇ 16 ਸਾਲ ਦੇ ਕਰੀਅਰ 'ਚ 31,258 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਕੁਲ 736 ਘੰਟੇ ਕ੍ਰੀਜ਼ 'ਤੇ ਬਿਤਾਏ ਹਨ, ਜੋ ਵਰਲਡ ਰਿਕਾਰਡ ਹੈ।

* ਰਾਹੁਲ ਦ੍ਰਾਵਿੜ ਦੁਨੀਆ ਦੇ ਅਜਿਹੇ ਬੱਲੇਬਾਜ਼ ਹਨ, ਜਿਨ੍ਹਾਂ ਨੇ ਟੈਸਟ ਕ੍ਰਿਕਟ ਖੇਡਣ ਵਾਲੀਆਂ ਦੁਨੀਆ ਦੀਆਂ ਸਾਰੀਆਂ 10 ਟੀਮਾਂ ਦੇ ਖਿਲਾਫ ਸੈਂਕੜੇ ਜੜੇ ਹਨ।

*  ਟੈਸਟ 'ਚ ਸਭ ਤੋਂ ਜ਼ਿਆਦਾ ਕੈਚ ਫੜਨ ਦਾ ਰਿਕਾਰਡ ਵੀ ਰਾਹੁਲ ਦੇ ਨਾਂ ਰਹਿ ਚੁੱਕਾ ਹੈ। ਉਨ੍ਹਾਂ ਨੇ ਟੈਸਟ ਕ੍ਰਿਕਟ 'ਚ 210 ਕੈਚ ਫੜੇ। ਕਿਸੇ ਵੀ ਗੈਰ ਵਿਕਟਕੀਪਰ ਵੱਲੋਂ ਕੀਤੇ ਗਏ ਇਹ ਸਭ ਤੋਂ ਜ਼ਿਆਦਾ ਕੈਚ ਰਹੇ ਹਨ।

ਰਾਹੁਲ ਦ੍ਰਾਵਿੜ ਦੇ ਜਨਮ ਦਿਨ 'ਤੇ ਬੀ. ਸੀ. ਸੀ. ਆਈ. ਅਤੇ ਆਈ. ਸੀ. ਸੀ. ਨੇ ਦਿੱਤੀ ਵਧਾਈ :-


Tarsem Singh

Content Editor

Related News