ਫਿਡੇ ਵੂਮਨ ਗ੍ਰਾਂ. ਪ੍ਰੀ. ਸ਼ਤਰੰਜ ''ਚ ਖਿਤਾਬ ਦੇ ਨੇੜੇ ਪਹੁੰਚੀ ਹੰਪੀ

Sunday, Sep 22, 2019 - 08:17 PM (IST)

ਫਿਡੇ ਵੂਮਨ ਗ੍ਰਾਂ. ਪ੍ਰੀ. ਸ਼ਤਰੰਜ ''ਚ ਖਿਤਾਬ ਦੇ ਨੇੜੇ ਪਹੁੰਚੀ ਹੰਪੀ

ਮਾਸਕੋ (ਨਿਕਲੇਸ਼ ਜੈਨ)- ਫਿਡੇ ਵੂਮੈਨ ਗ੍ਰਾਂ. ਪ੍ਰੀ. ਸ਼ਤਰੰਜ ਵਿਚ ਭਾਰਤ ਦੀ ਚੋਟੀ ਦੀ ਮਹਿਲਾ ਖਿਡਾਰੀ ਕੋਨੇਰੂ ਹੰਪੀ ਨੇ 10ਵੇਂ ਰਾਊਂਡ ਵਿਚ ਰੂਸ ਦੇ ਲਾਗਨੋਂ ਕਾਟੇਰਿਆਨਾ ਨਾਲ ਡਰਾਅ ਖੇਡਦੇ ਹੋਏ ਖਿਤਾਬ 'ਤੇ ਆਪਣੀ ਪਕੜ ਮਜ਼ਬੂਤ ਬਣਾ ਲਈ ਹੈ। ਹੁਣ ਜੇਕਰ ਆਖਰੀ ਰਾਊਂਡ ਵਿਚ ਉਹ ਮੌਜੂਦਾ ਵਿਸ਼ਵ ਚੈਂਪੀਅਨ ਜੂ ਵੇਂਜੂਨ ਨਾਲ ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਮੁਕਾਬਲਾ ਡਰਾਅ ਵੀ ਖੇਡਦੀ ਹੈ ਤਾਂ ਉਸਦਾ ਖਿਤਾਬ ਜਿੱਤਣਾ ਤੈਅ ਨਜ਼ਰ ਆ ਰਿਹਾ ਹੈ।
ਹੰਪੀ ਤੇ ਲਾਗਨੋਂ ਵਿਚਾਲੇ ਪੇਟ੍ਰੋਫ ਡਿਫੈਂਸ ਵਿਚ ਖੇਡਿਆ ਗਿਆ ਮੁਕਾਬਲਾ 23 ਚਾਲਾਂ ਵਿਚ ਹੀ ਡਰਾਅ 'ਤੇ ਖਤਮ ਹੋ ਗਿਆ। ਉਥੇ ਹੀ ਭਾਰਤ ਦੀ ਹਰਿਕਾ ਦ੍ਰੋਣਾਵਲੀ ਨੂੰ ਇਕ ਵਾਰ ਫਿਰ ਹਾਰ ਦਾ ਸਾਹਮਣਾ ਕਰਨਾ ਪਿਆ। ਹਰਿਕਾ ਨੂੰ ਰੂਸ ਦੀ ਗੁਨਿਨਾ ਵਾਲੇਂਟੀਨਾ ਨੇ ਹਰਾਇਆ। 10 ਰਾਊਂਡਾਂ ਤੋਂ ਬਾਅਦ ਭਾਰਤ ਦੀ ਕੋਨੇਰੂ ਹੰਪੀ 7.5 ਅੰਕਾਂ ਨਾਲ ਪਹਿਲੇ ਤੇ ਚੀਨ ਦੀ ਜੂ ਵੇਂਜੂਨ 7 ਅੰਕ ਬਣਾ ਕੇ ਦੂਜੇ ਸਥਾਨ 'ਤੇ ਹੈ।


author

Gurdeep Singh

Content Editor

Related News