ਯੂਥ ਓਲੰਪਿਕਸ ਵਿਚ ਤਮਗਾ ਜਿੱਤਣ ਵਾਲੀ 19 ਸਾਲਾ ਖਿਡਾਰਣ ਦੇ ਸਿਰ ’ਤੇ ਵੱਜਾ ਹਥੌੜਾ, ਹੋਈ ਬੇਦਰਦ ਮੌਤ
Friday, Jul 30, 2021 - 04:35 PM (IST)
ਕਿਊਬਾ: ਅਭਿਆਸ ਦੌਰਾਨ ਬੁਰੀ ਤਰ੍ਹਾਂ ਜ਼ਖ਼ਮੀ ਹੋਣ ਦੇ ਬਾਅਦ ਕਈ ਮਹੀਨੇ ਜ਼ਿੰਦਗੀ ਅਤੇ ਮੌਤ ਨਾਲ ਜੂਝਣ ਵਾਲੀ ਕਿਊਬਾ ਦੀ ਇਕ ਬੇਹੱਦ ਪ੍ਰਤਿਭਾਵਾਨ ਖਿਡਾਰਣ ਅਲੇਗਨਾ ਓਸੋਰਿਓ ਮਯਾਰੀ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਸਿਰਫ਼ 19 ਸਾਲ ਦੀ ਮਯਾਰੀ ਯੂਥ ਓਲੰਪਿਕਸ ਵਿਚ ਕਾਂਸੀ ਤਮਗਾ ਹਾਸਲ ਕਰ ਚੁੱਕੀ ਸੀ। ਮਯਾਰੀ ਕਿਊਬਾ ਦੇ ਟਰੈਕ ਐਂਡ ਫੀਲਡ ਸਟੇਡੀਅਮ ਵਿਚ ਅਭਿਆਸ ਕਰ ਰਹੀ ਸੀ। ਇਸ ਦੌਰਾਨ ਗਲਤੀ ਨਾਲ ਉਸ ਦੇ ਸਿਰ ’ਤੇ ਹਥੌੜਾ ਲੱਗ ਗਿਆ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਦੇ ਬਾਅਦ ਮਿਆਰੀ ਦੇ ਸਿਰ ’ਤੇ ਕਾਫ਼ੀ ਡੂੰਘੀ ਸੱਟ ਲੱਗ ਗਈ ਸੀ ਅਤੇ ਉਹ ਕੋਮਾ ਵਿਚ ਚਲੀ ਗਈ।
ਮਯਾਰੀ ਕੁੱਝ ਹਫ਼ਤੇ ਕੋਮਾ ਵਿਚ ਰਹਿਣ ਦੇ ਬਾਅਦ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੀ ਹੈ। ਕਿਊਬਾ ਨੈਸ਼ਨਲ ਸਪੋਰਸਟ ਇੰਸਟੀਚਿਊਟ ਦੇ ਪ੍ਰਧਾਨ ਓਸਵਾਲਡੋ ਵੇਂਟੋ ਨੇ ਇਸ ਮੌਕੇ ’ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਪ੍ਰਤਿਭਾਵਾਨ ਖਿਡਾਰਣ ਦੇ ਪਰਿਵਾਰ ਨਾਲ ਇਸ ਦੁੱਖ ਵਿਚ ਨਾਲ ਖੜ੍ਹੇ ਹਾਂ। ਇਸ ਨਾਲ ਕਿਊਬਾ ਦੇ ਸਪੋਰਸਟ ਭਾਈਚਾਰੇ ਨੂੰ ਵੀ ਨੁਕਸਾਨ ਪੁੱਜਾ ਹੈ। ਜ਼ਿਕਰਯੋਗ ਹੈ ਕਿ ਮਯਾਰੀ ਨੇ ਸਾਲ 2018 ਵਿਚ ਸਮਰ ਯੂਥ ਓਲੰਪਿਕਸ ਵਿਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਕਾਂਸੀ ਤਮਗਾ ਜਿੱਤ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਮਯਾਰੀ ਇਸ ਸਾਲ ਦੇ ਬਾਅਦ ਤੋਂ ਹੀ ਕਾਫ਼ੀ ਲਾਈਮਲਾਈਟ ਵਿਚ ਆ ਗਈ ਸੀ। ਮਯਾਰੀ ਨੇ ਕਾਂਸੀ ਤਮਗਾ ਗਰਲਜ਼ ਹੈਮਰ ਥ੍ਰੋਅ ਵਿਚ ਹਾਸਲ ਕੀਤਾ ਸੀ।
ਇਹ ਵੀ ਪੜ੍ਹੋ: Tokyo Olympics: ਭਾਰਤੀ ਮਹਿਲਾ ਹਾਕੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ, ਆਇਰਲੈਂਡ ਨੂੰ 1-0 ਨਾਲ ਹਰਾਇਆ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।