ਹਾਲੇਪ ਵਿੰਬਲਡਨ ਦੇ ਕੁਆਰਟਰ ਫਾਈਨਲ 'ਚ ਪੁੱਜੀ

07/05/2022 1:55:39 PM

ਸਪੋਰਟਸ ਡੈਸਕ- ਰੋਮਾਨੀਆ ਦੀ ਸਿਮੋਨਾ ਹਾਲੇਪ ਨੇ ਇਕਪਾਸੜ ਮੁਕਾਬਲੇ 'ਚ ਚੌਥਾ ਦਰਜਾ ਪ੍ਰਾਪਤ ਪਾਊਲਾ ਬਾਡੋਸਾ ਨੂੰ ਸਿੱਧੇ ਸੈੱਟਾਂ 'ਚ ਹਰਾ ਕੇ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ। 16ਵਾਂ ਦਰਜਾ ਪ੍ਰਾਪਤ ਹਾਲੇਪ ਨੇ ਬਾਡੋਸਾ ਨੂੰ 6-1, 6-2 ਨਾਲ  ਹਰਾ ਕੇ ਆਲ ਇੰਗਲੈਂਡ ਕਲੱਬ 'ਤੇ ਲਗਾਤਾਰ 11ਵਾਂ ਮੈਚ ਜਿੱਤਿਆ ਤੇ ਪੰਜਵੀਂ ਵਾਰ ਵਿੰਬਲਡਨ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ। 

ਇਹ ਵੀ ਪੜ੍ਹੋ : ਮਲੇਸ਼ੀਆ ਮਾਸਟਰਸ 'ਚ ਲੈਅ ਜਾਰੀ ਰਖਣਾ ਚਾਹੁਣਗੇ ਸਿੰਧੂ ਤੇ ਪ੍ਰਣਯ

ਹਾਲੇਪ ਨੇ 2019 'ਚ ਵਿੰਬਲਡਨ ਖ਼ਿਤਾਬ ਜਿੱਤਿਆ ਸੀ ਜਦਕਿ ਇਸ ਤੋਂ ਅਗਲੇ ਸਾਲ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਸ ਟੂਰਨਾਮੈਂਟ ਨੂੰ ਰੱਦ ਕਰ ਦਿੱਤਾ ਗਿਆ ਸੀ। ਰੋਮਾਨੀਆ ਦੀ ਇਹ ਖਿਡਾਰੀ ਖੱਬੇ ਪੈਰ ਦੀ ਪਿੰਨੀ 'ਚ ਸੱਟ ਕਾਰਨ ਪਿਛਲੇ ਸਾਲ ਟੂਰਨਾਮੈਂਟ 'ਚ ਹਿੱਸਾ ਨਹੀਂ ਲੈ ਸਕੀ ਸੀ। ਸੋਮਵਾਰ ਨੂੰ ਬਾਡੋਸਾ ਦੇ ਖ਼ਿਲਾਫ਼ ਹਾਲੇਪ ਨੇ ਪੂਰੀ ਤਰ੍ਹਾਂ ਨਾਲ ਦਬਦਬਾ ਬਣਾਇਆ ਤੇ ਆਪਣੀ ਸਰਵਿਸ 'ਤੇ ਸਿਰਫ਼ 8 ਅੰਕ ਗੁਆਏ ਤੇ ਇਸ ਦੌਰਾਨ ਆਪਣੀ ਸਰਵਿਸ 'ਤੇ ਇਕਮਾਤਰ ਬ੍ਰੇਕ ਪੁਆਇੰਟ ਵੀ ਬਚਾਇਆ। 

ਇਹ ਵੀ ਪੜ੍ਹੋ : ਟੀ20 'ਚ 2000 ਦੌੜਾਂ ਅਤੇ 100 ਵਿਕਟਾਂ ਪੂਰੀਆਂ ਕਰਨ ਵਾਲੇ ਪਹਿਲੇ ਖਿਡਾਰੀ ਬਣੇ ਸ਼ਾਕਿਬ ਅਲ ਹਸਨ

ਰੋਮਾਨੀਆ ਦੀ ਇਸ ਖਿਡਾਰੀ ਨੇ ਬਾਡੋਸਾ ਦੀ ਸਰਵਿਸ 'ਤੇ 55 'ਚੋਂ 30 ਅੰਕ ਜਿੱਤੇ। ਹਾਲੇਪ ਅਗਲੇ ਦੌਰ 'ਚ ਅਮਾਂਡਾ ਅਨਿਸਿਮੋਵਾ ਨਾਲ ਭਿੜੇਗੀ। ਅਮਰੀਕਾ ਦੀ 20 ਸਾਲਾ ਅਮਾਂਡਾ ਨੇ ਡੈਬਿਊ ਕਰ ਰਹੀ ਫਰਾਂਸ ਦੀ ਹਾਰਮੋਨੀ ਟੈਨ ਨੂੰ 6-2, 6-3 ਨਾਲ ਹਰਾਇਆ। ਹਾਰਮੋਨੀ ਨੇ ਪਹਿਲੇ ਦੌਰ ਵਿਚ ਸੇਰੇਨਾ ਵਿਲੀਅਮਸ ਨੂੰ ਹਰਾਇਆ ਸੀ। ਸੋਮਵਾਰ ਨੂੰ ਹੀ ਅਜਲਾ ਟੋਮਲਾਨੋਵਿਚ ਨੇ ਐਜਿਲ ਕਾਰਨੇਟ ਨੂੰ 4-6, 6-4, 6-3 ਨਾਲ ਹਰਾਇਆ। ਉਹ ਅਗਲੇ ਦੌਰ 'ਚ ਐਲੇਨਾ ਰਿਬਾਕਿਨਾ ਨਾਲ ਭਿੜੇਗੀ। 17ਵਾਂ ਦਰਜਾ ਪ੍ਰਾਪਤ ਰਿਬਾਕਿਨਾ ਨੇ ਪੇਟ੍ਰਾ ਮਾਰਟਿਚ ਨੂੰ 7-5, 6-3 ਨਾਲ ਹਰਾਇਆ।  

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News