''ਅਸ਼ਲੀਲ'' ਪ੍ਰਤੀਕਿਰਿਆ ਜ਼ਾਹਿਰ ਕਰਨ ''ਤੇ ਬੇਅਰਸਟੋ ਨੂੰ ਫਿਟਕਾਰ
Tuesday, Nov 12, 2019 - 12:54 AM (IST)

ਦੁਬਈ— ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਆਕਲੈਂਡ ਵਿਚ ਨਿਊਜ਼ੀਲੈਂਡ ਵਿਰੁੱਧ ਟੀ-20 ਮੈਚ ਵਿਚ ਆਊਟ ਹੋਣ 'ਤੇ 'ਅਸ਼ਲੀਲ' ਪ੍ਰਤੀਕਿਰਿਆ ਜ਼ਾਹਿਰ ਕਰਨ ਵਾਲੇ ਇੰਗਲੈਂਡ ਦੇ ਸਟਾਰ ਬੱਲੇਬਾਜ਼ ਜਾਨੀ ਬੇਅਰਸਟੋ ਨੂੰ ਸੋਮਵਾਰ ਨੂੰ ਫਿਟਕਾਰ ਲਾਈ ਹੈ। ਬੇਅਰਸਟੋ ਦੇ ਨਾਂ ਇਕ ਡੀਮੈਰਿਟ ਅੰਕ ਵੀ ਹੋ ਗਿਆ।