ਸਰਕਲ ਸਟਾਈਲ ਸਟੇਟ ਖੇਡਾਂ ਦੇ ਖਿਤਾਬੀ ਮੁਕਾਬਲੇ ''ਚ ਗੁਰਦਾਸਪੁਰ ਨੇ ਤਰਨਤਾਰਨ ਨੂੰ ਹਰਾਇਆ

12/08/2019 3:25:16 PM

ਸੁਲਤਾਨਪੁਰ ਲੋਧੀ (ਧੀਰ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ 65ਵੀਆਂ ਸਟੇਟ ਖੇਡਾਂ ਦੀ ਕਬੱਡੀ ਸਰਕਲ ਸਟਾਈਲ-19 ਦੇ ਫਾਈਨਲ ਮੁਕਾਬਲੇ 'ਚ ਗੁਰਦਾਸਪੁਰ ਦੀ ਟੀਮ ਨੇ ਤਰਨਤਾਰਨ ਨੂੰ ਹਰਾ ਕੇ ਕਬੱਡੀ ਦਾ 'ਬਾਦਸ਼ਾਹ' ਹੋਣ ਦਾ ਖਿਤਾਬ ਆਪਣੇ ਨਾਮ ਕਰ  ਲਿਆ ਹੈ । ਗੁਰਦਾਸਪੁਰ ਦੀ ਟੀਮ ਨੇ ਸੰਘਰਸ਼ਪੂਰਨ ਮੈਚ ਵਿਚ  38-19 ਅੰਕਾਂ  ਦੇ ਫਰਕ ਨਾਲ ਤਰਨਤਾਰਨ ਨੂੰ ਧੂਲ ਚਟਾਈ ।

ਇਸ ਤੋਂ ਪਹਿਲਾਂ ਸੈਮੀਫਾਈਨਲ ਮੁਕਾਬਲੇ  ਗੁਰਦਾਸਪੁਰ ਅਤੇ ਸੰਗਰੂਰ, ਤਰਨਤਾਰਨ ਅਤੇ ਹੁਸ਼ਿਆਰਪੁਰ ਵਿਚਾਲੇ ਖੇਡੇ ਗਏ। ਪਹਿਲੇ ਸੈਮੀਫਾਈਨਲ 'ਚ ਗੁਰਦਾਸਪੁਰ ਨੇ ਹੁਸ਼ਿਆਰਪੁਰ ਨੂੰ ਹਰਾ ਕੇ ਖਿਤਾਬੀ ਮੁਕਾਬਲੇ ਵਿਚ ਜਗ੍ਹਾ ਬਣਾਈ ਸੀ, ਜਦਕਿ ਤਰਨਤਾਰਨ ਨੇ ਹੁਸ਼ਿਆਰਪੁਰ  ਨੂੰ ਚਿੱਤ ਕਰ ਕੇ ਫਾਈਨਲ ਵਿਚ ਜਗ੍ਹਾ ਬਣਾਈ ਸੀ। ਲੜਕੀਆਂ ਦੇ ਗਰੁੱਪ 'ਚ ਸਟੇਟ ਗੇਮਾਂ 8 ਤੋਂ ਹੋਣਗੀਆਂ ਸ਼ੁਰੂ :  ਉਪ-ਜ਼ਿਲਾ ਸਿੱਖਿਆ ਅਫਸਰ (ਸ) ਬਿਕਰਮਜੀਤ ਸਿੰਘ ਥਿੰਦ ਅਤੇ ਸੁਖਵਿੰਦਰ ਸਿੰਘ ਖੱਸਣ ਨੇ ਦੱਸਿਆ ਕਿ 8 ਦਸੰਬਰ ਨੂੰ ਸਟੇਟ ਖੇਡਾਂ ਕਬੱਡੀ ਸਰਕਲ ਸਟਾਈਲ ਅੰਡਰ 19 ਲੜਕੀਆਂ ਦੀਆਂ ਸ਼ੁਰੂ ਹੋ ਜਾਣਗੀਆਂ । ਤਿੰਨ ਦਿਨ ਇਨ੍ਹਾਂ ਖੇਡਾਂ ਦੇ ਫਾਈਨਲ 10 ਦਸੰਬਰ ਨੂੰ ਸਥਾਨਕ ਗੁਰੂ ਨਾਨਕ ਸਟੇਡੀਅਮ 'ਚ ਖੇਡੇ ਜਾਣਗੇ ।


Related News