ਗੁਰਬਚਨ ਸਿੰਘ ਰੰਧਾਵਾ ਨੇ 18 ਸਾਲਾਂ ਬਾਅਦ ''AFI'' ਤੋਂ ਦਿੱਤਾ ਅਸਤੀਫਾ
Wednesday, Jun 14, 2023 - 03:09 PM (IST)
ਨਵੀਂ ਦਿੱਲੀ : ਭਾਰਤ ਦੇ ਮਹਾਨ ਟ੍ਰੈਕ ਤੇ ਫੀਲਡ ਖਿਡਾਰੀ ਗੁਰਬਚਨ ਸਿੰਘ ਰੰਧਾਵਾ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਵਧਦੀ ਉਮਰ ਕਾਰਨ ਭਾਰਤੀ ਐਥਲੈਟਿਕਸ ਮਹਾਸੰਘ (ਏਐੱਫਆਈ) ਦੀ ਚੋਣ ਕਮੇਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਏਸ਼ੀਆਈ ਖੇਡਾਂ 1962 ਵਿਚ ਡੇਕਾਥਲਨ ਵਿਚ ਗੋਲਡ ਮੈਡਲ ਜਿੱਤਣ ਵਾਲੇ 84 ਸਾਲ ਦੇ ਰੰਧਾਵਾ 1964 ਓਲੰਪਿਕ ਵਿਚ 110 ਮੀਟਰ ਅੜਿੱਕਾ ਦੌੜ ਵਿਚ ਪੰਜਵੇਂ ਸਥਾਨ 'ਤੇ ਰਹੇ ਸਨ।
ਇਹ ਵੀ ਪੜ੍ਹੋ : 6 ਜੁਲਾਈ ਨੂੰ ਹੋਵੇਗੀ WFI ਦੀ ਚੋਣ, ਉਸੇ ਦਿਨ ਐਲਾਨੇ ਜਾਣਗੇ ਨਤੀਜੇ
ਉਨ੍ਹਾਂ ਨੇ ਕਿਹਾ ਕਿ ਵਧਦੀ ਉਮਰ ਕਾਰਨ ਉਹ ਆਪਣੀ ਜ਼ਿੰਮੇਵਾਰੀ 100 ਫ਼ੀਸਦੀ ਨਹੀਂ ਨਿਭਾਅ ਪਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ 18 ਸਾਲ ਜ਼ਿੰਮੇਵਾਰੀ ਨਿਭਾਉਣ ਤੋਂ ਬਾਅਦ ਭਾਰਤੀ ਐਥਲੈਟਿਕਸ ਮਹਾਸੰਘ ਦੀ ਚੋਣ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮੇਰਾ ਮੰਨਣਾ ਹੈ ਕਿ ਇਹ ਕਿਸੇ ਨੌਜਵਾਨ ਨੂੰ ਜ਼ਿੰਮੇਵਾਰੀ ਸੌਂਪਣ ਦਾ ਸਹੀ ਸਮਾਂ ਹੈ ਕਿਉਂਕਿ ਭਾਰਤੀ ਐਥਲੈਟਿਕਸ ਦਾ ਇਹ ਰੋਮਾਂਚਕ ਦੌਰ ਹੈ। ਮੈਨੂੰ ਖ਼ੁਸ਼ੀ ਹੈ ਕਿ ਸਾਡੇ ਕੋਲ ਦੋ ਵਿਸ਼ਵ ਚੈਂਪੀਅਨਸ਼ਿਪ ਮੈਡਲ ਜੇਤੂ ਅੰਜੂ ਬਾਬੀ ਜਾਰਜ ਤੇ ਨੀਰਜ ਚੋਪੜਾ ਹਨ। ਚੋਪੜਾ ਦਾ ਓਲੰਪਿਕ ਗੋਲਡ ਸੋਨੇ 'ਤੇ ਸੁਹਾਗਾ ਰਿਹਾ।
ਇੰਨੇ ਸਾਲ ਨੇੜਿਓਂ ਖੁੰਝਦੇ ਰਹੇ ਜਿਨ੍ਹਾਂ ਵਿਚ ਮਿਲਖਾ ਸਿੰਘ 1960 'ਚ ਤੇ ਪੀਟੀ ਊਸ਼ਾ 1984 ਵਿਚ ਸ਼ਾਮਲ ਹਨ। ਚੋਪੜਾ ਨੇ ਸਾਰਿਆਂ ਦਾ ਸੁਪਨਾ ਸਾਕਾਰ ਕੀਤਾ।'' ਰੰਧਾਵਾ 1964 ਟੋਕੀਓ ਓਲੰਪਿਕ ਵਿੱਚ ਭਾਰਤੀ ਦਲ ਦਾ ਝੰਡਾਬਰਦਾਰ ਸੀ। ਉਨ੍ਹਾਂ ਨੂੰ 1961 ਵਿੱਚ ਅਰਜੁਨ ਅਵਾਰਡ ਅਤੇ 2005 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਨੇ ਕਿਹਾ, "ਅਥਲੈਟਿਕਸ ਬਚਪਨ ਤੋਂ ਹੀ ਮੇਰੇ ਖੂਨ ਵਿੱਚ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਮੈਂ ਵੱਖ-ਵੱਖ ਸਮਰੱਥਾਵਾਂ ਵਿੱਚ ਖੇਡਾਂ ਦੀ ਸੇਵਾ ਕਰ ਸਕਿਆ ਹਾਂ।"
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।