ਪ੍ਰੋ ਕਬੱਡੀ ਲੀਗ : ਗੁਜਰਾਤ ਨੇ ਪੁਣੇਰੀ ਪਲਟਨ ਨੂੰ 37-27 ਨਾਲ ਹਰਾਇਆ

10/31/2018 12:07:39 AM

ਪਟਨਾ— ਗੁਜਰਾਤ ਫਾਰਚਿਊਨ ਜਾਇੰਟਸ ਨੇ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ 'ਚ ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖਦੇ ਹੋਏ ਮੰਗਲਵਾਰ ਨੂੰ ਇੱਥੇ ਪੁਣੇ ਪਲਟਨ ਨੂੰ 37-27 ਨਾਲ ਹਰਾਇਆ। ਪੁਣੇਰੀ ਪਲਟਨ ਦੇ ਨਿਤਿਨ ਤੋਮਰ ਨੇ ਇਸ ਮੈਚ ਦੇ ਦੌਰਾਨ 6ਵੇਂ ਸੀਜ਼ਨ ਦਾ ਆਪਣਾ 100ਵਾਂ ਰੇਡ ਅੰਕ ਹਾਸਲ ਕੀਤਾ। ਉਹ ਹਾਲਾਂਕਿ ਬਾਅਦ 'ਚ ਸੱਟ ਲੱਗਣ ਦੇ ਕਾਰਨ ਬਾਹਰ ਹੋ ਗਏ। ਗੁਜਰਾਤ ਦੀ 5 ਮੈਚਾਂ 'ਚ ਇਹ ਤੀਜੀ ਜਿੱਤ ਹੈ ਤੇ ਉਸਦੇ 19 ਅੰਕ ਹੋ ਗਈ ਹਨ। ਗੁਜਰਾਤ ਦੀ ਟੀਮ ਹੁਣ ਤੀਜੇ ਸਥਾਨ 'ਤੇ ਆ ਗਈ ਹੈ। ਪੁਣੇ ਨੂੰ 11 ਮੈਚਾਂ 'ਚ 5ਵੀਂ ਹਾਰ ਦਾ ਸਾਹਮਣਾ ਕਰਨਾ ਪਿਆ। ਪੁਣੇ ਇਸ ਹਾਰ ਦੇ ਬਾਵਜੂਦ 32 ਅੰਕਾਂ ਦੇ ਨਾਲ ਗਰੁੱਪ 'ਏ' 'ਚ ਚੋਟੀ ਦੇ ਸਥਾਨ 'ਤੇ ਬਣੀ ਹੋਈ ਹੈ। ਗੁਜਰਾਤ ਦੇ ਲਈ ਸਚਿਨ ਜਿੱਤ ਦੇ ਹੀਰੋ ਰਹੇ ਜਿਸ ਨੇ 13 ਰੇਡ 'ਚ ਆਪਣੀ ਟੀਮ ਦੇ ਲਈ 10 ਅੰਕ ਹਾਸਲ ਕੀਤੇ।


Related News