ਪ੍ਰਗਾਨੰਧਾ ਨੇ ਜਿੱਤਿਆ ਫਿਸ਼ਰ ਮੈਮੋਰੀਅਲ

04/19/2018 2:13:20 AM

ਹਰਕਿਲੀਓਨ (ਗ੍ਰੀਸ)—ਭਾਰਤ ਦੇ ਹੀ ਨਹੀਂ ਦੁਨੀਆ ਦੇ ਸਭ ਤੋਂ ਪ੍ਰਤਿਭਾਸ਼ਾਲੀ ਸ਼ਤਰੰਜ ਖਿਡਾਰੀ ਮੰਨੇ ਜਾ ਰਹੇ ਪ੍ਰਗਾਨੰਧਾ ਨੇ ਚੌਥੇ ਫਿਸ਼ਰ ਮੈਮੋਰੀਅਲ ਕਲੋਜ਼ ਗ੍ਰੈਂਡ ਮਾਸਟਰ ਸ਼ਤਰੰਜ ਟੂਰਨਾਮੈਂਟ ਦਾ ਖਿਤਾਬ ਹਾਸਲ ਕਰ ਦੇ ਹੋਏ ਆਪਣਾ ਦੂਸਰਾ ਗ੍ਰੈਂਡ ਮਾਸਟਰ ਨਾਰਮ ਵੀ ਹਾਸਲ ਕਰ ਲਿਆ। 12 ਸਾਲਾ ਪ੍ਰਗਾਨੰਧਾ ਨੇ ਕੁੱਲ 9 ਮੈਚਾਂ ਵਿਚੋਂ 5 ਜਿੱਤੇ ਅਤੇ 4 ਡਰਾਅ ਦੇ ਨਾਲ ਅਜੇਤੂ 7 ਅੰਕ ਬਣਾਉਂਦੇ ਹੋਏ ਖਿਤਾਬ ਹਾਸਲ ਕਰ ਲਿਆ।   ਵਿਸ਼ਵ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ ਵਿਚ ਪਹਿਲਾ ਨਾਰਮ ਹਾਸਲ ਕਰਨ ਤੋਂ ਬਾਅਦ ਇਹ ਉਸਦਾ ਦੂਸਰਾ ਗ੍ਰੈਂਡ ਮਾਸਟਰ ਨਾਰਮ ਸੀ। ਪਹਿਲਾਂ ਤੋਂ ਹੀ 2500 ਰੇਟਿੰਗ ਅੰਕ ਦੀ ਰਸਮ ਪੂਰੀ ਕਰ ਚੁੱਕੇ ਪ੍ਰਗਾਨੰਧਾ ਨੂੰ ਬਸ ਹੁਣ ਗ੍ਰੈਂਡ ਮਾਸਟਰ ਬਣਨ ਲਈ ਸਿਰਫ ਇਕ ਗ੍ਰੈਂਡ ਮਾਸਟਰ ਨਾਰਮ ਦੀ ਜ਼ਰੂਰਤ ਹੈ। ਪ੍ਰਤੀਯੋਗਿਤਾ ਵਿਚ 6.5 ਅੰਕ ਬਣਾ ਕੇ ਮੇਜ਼ਬਾਨ ਗ੍ਰੀਸ ਦਾ ਨਿਲੋਡੀਅਸ ਆਯੋਨਿਸ ਦੂਸਰੇ ਸਥਾਨ 'ਤੇ ਰਿਹਾ। ਭਾਰਤ ਦਾ ਫੀਡੇ ਮਾਸਟਰ ਆਨੰਦ ਨਾਦਰ 5.5 ਅੰਕ ਬਣਾ ਕੇ ਤੀਸਰੇ ਸਥਾਨ 'ਤੇ ਰਿਹਾ।


Related News