ਮਹਿਲਾ ਵਿਸ਼ਵ ਕੱਪ ਫਾਈਨਲ 'ਚ ਮੈਚ ਰੈਫਰੀ ਹੋਵੇਗੀ ਭਾਰਤ ਦੀ GS ਲਕਸ਼ਮੀ

Friday, Apr 01, 2022 - 07:59 PM (IST)

ਕ੍ਰਾਈਸਟਚਰਚ- ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਦੇ ਮੈਚ ਰੈਫਰੀ ਦੇ ਅੰਤਰਰਾਸ਼ਟਰੀ ਪੈਨਲ 'ਚ ਜਗ੍ਹਾ ਬਣਾਉਣ ਵਾਲੀ ਪਹਿਲੀ ਮਹਿਲਾ ਭਾਰਤ ਦੀ ਜੀ. ਐੱਸ. ਲਕਸ਼ਮੀ ਐਤਵਾਰ ਨੂੰ ਇੱਥੇ ਆਸਟਰੇਲੀਆ ਅਤੇ ਇੰਗਲੈਂਡ ਵਿਚਾਲੇ ਹੋਣ ਵਾਲੇ ਮਹਿਲਾ ਵਿਸ਼ਵ ਕੱਪ ਫਾਈਨਲ ਵਿਚ ਮੈਚ ਰੈਫਰੀ ਹੋਵੇਗੀ। ਪੁਰਸ਼ ਵਨ ਡੇ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਮੈਚ ਰੈਫਰੀ ਦੀ ਭੂਮਿਕਾ ਨਿਭਾਉਣ ਵਾਲੀ ਲਕਸ਼ਮੀ ਪਹਿਲੀ ਮਹਿਲਾ ਮੈਚ ਰੈਫਰੀ ਹੈ। ਉਨ੍ਹਾਂ ਨੇ ਦਸੰਬਰ 2020 ਵਿਚ ਯੂ. ਏ. ਈ. ਵਿਚ ਵਿਸ਼ਵ ਕੱਪ ਲੀਗ 2 ਦੇ ਦੌਰਾਨ ਇਹ ਭੂਮਿਕਾ ਨਿਭਾਈ ਸੀ। ਹੇਗਲੇ ਓਵਲ ਵਿਚ ਹੋਣ ਵਾਲੇ ਮਹਿਲਾ ਵਿਸ਼ਵ ਕੱਪ ਫਾਈਨਲ ਦੇ ਦੌਰਾਨ ਕ੍ਰਿਕਟ ਇਤਿਹਾਸ ਵਿਚ ਪਹਿਲੀ ਵਾਰ ਚਾਰ ਮਹਿਲਾ ਮੈਚ ਅਧਿਕਾਰੀ ਭੂਮਿਕਾ ਨਿਭਾਉਣਗੀਆਂ। ਆਸਟਰੇਲੀਆ ਨੇ ਸੈਮੀਫਾਈਨਲ ਵਿਚ ਵੈਸਟਇੰਡੀਜ਼ ਜਦਕਿ ਇੰਗਲੈਂਡ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ ਹੈ।

PunjabKesari
ਫਾਈਨਲ ਦੇ ਲਈ ਦੱਖਣੀ ਅਫਰੀਕਾ ਦੀ ਲੌਰੇਨ ਏਗੇਨਬਰਗ ਅਤੇ ਨਿਊਜ਼ੀਲੈਂਡ ਦੀ ਕਿਮ ਕਾਟਨ ਮੈਦਾਨੀ ਅੰਪਾਇਰ ਹੋਵੇਗੀ, ਜਦਕਿ ਵੈਸਟਇੰਡੀਜ਼ ਦੀ ਜੈਕਲੀਨ ਵਿਲੀਅਮਸ ਟੀ. ਵੀ. ਅੰਪਾਇਰ ਦੀ ਭੂਮਿਕਾ ਨਿਭਾਏਗੀ। ਆਸਟਰੇਲੀਆ ਅਤੇ ਭਾਰਤ ਦੇ ਵਿਚਾਲੇ ਐੱਮ. ਸੀ. ਜੀ. ਵਿਚ ਹੋਏ 2020 ਮਹਿਲਾ ਟੀ-20 ਵਿਸ਼ਵ ਕੱਪ ਫਾਈਨਲ ਦੇ ਦੌਰਾਨ ਕਾਟਨ ਇਕਲੌਤੀ ਮਹਿਲਾ ਅਧਿਕਾਰੀ ਸੀ। ਉਨ੍ਹਾਂ ਨੇ ਅਹਸਨ ਰਜਾ ਦੇ ਨਾਲ ਮੈਦਾਨ ਅੰਪਾਇਰ ਦੀ ਭੂਮਿਕਾ ਨਿਭਾਈ ਸੀ। ਜਮੈਕਾ ਦੀ ਰਹਿਣ ਵਾਲੀ ਜੈਕਲੀਨ 2020 ਵਿਚ ਪੁਰਸ਼ ਅੰਤਰਰਾਸ਼ਟਰੀ ਕ੍ਰਿਕਟ ਵਿਚ ਤੀਜੇ ਅੰਪਾਇਰ ਦੀ ਭੂਮਿਕਾ ਨਿਭਾਉਣ ਵਾਲੀ ਪਹਿਲੀ ਮਹਿਲਾ ਬਣੀ ਸੀ।

PunjabKesari
ਇਨ੍ਹਾਂ ਨੇ ਆਇਰਲੈਂਡ ਦੇ ਵਿਰੁੱਧ ਵੈਸਟਇੰਡੀਜ਼ ਦੀ ਤਿੰਨ ਮੈਚ ਦੀ ਘਰੇਲੂ ਟੀ-20 ਅੰਤਰਰਾਸ਼ਟਰੀ ਸੀਰੀਜ਼ ਵਿਚ ਇਹ ਭੂਮਿਕਾ ਨਿਭਾਈ ਸੀ। ਜ਼ਿੰਬਾਬਵੇ ਦੇ ਲੇਂਗਟਨ ਰੂਸੇਰੇ ਚੌਥੇ ਅੰਪਾਇਰ ਹੋਣਗੇ। ਆਈ. ਸੀ. ਸੀ. ਨੇ ਕਿਹਾ ਕਿ ਖੇਡ ਵਿਚ ਲੈਂਗਿਕ ਸਮਾਨਤਾ ਦੇ ਪ੍ਰਤੀ ਰਣਨੀਤੀ ਵਚਨਬੱਧਤਾ ਨੂੰ ਦੇਖਦੇ ਹੋਏ ਆਈ. ਸੀ. ਸੀ. ਅੰਤਰਰਾਸ਼ਟਰੀ ਮਹਿਲਾ ਮੈਚ ਅਧਿਕਾਰੀਆਂ ਦੀ ਗਿਣਤੀ ਵਧਾਉਣ 'ਤੇ ਧਿਆਨ ਦੇ ਰਿਹਾ ਹੈ ਅਤੇ ਇਸ ਮੁਕਾਬਲੇ ਵਿਚ 15 ਵਿਚੋਂ 8 ਮੈਚ ਅਧਿਕਾਰੀ ਮਹਿਲਾਵਾਂ ਹੋਣਗੀਆਂ।

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News