ਗਰੁੱਪ ਕੈਪਟਨ ਤੇਂਦੁਲਕਰ ਭਾਰਤੀ ਹਵਾਈ ਸੈਨਾ ਦੀ 87ਵੇਂ ਸਥਾਪਨਾ ਦਿਵਸ ਪਰੇਡ 'ਚ ਸ਼ਾਮਲ ਹੋਏ

Tuesday, Oct 08, 2019 - 04:25 PM (IST)

ਗਰੁੱਪ ਕੈਪਟਨ ਤੇਂਦੁਲਕਰ ਭਾਰਤੀ ਹਵਾਈ ਸੈਨਾ ਦੀ 87ਵੇਂ ਸਥਾਪਨਾ ਦਿਵਸ ਪਰੇਡ 'ਚ ਸ਼ਾਮਲ ਹੋਏ

ਸਪੋਰਟਸ ਡੈਸਕ : ਮਹਾਨ ਬੱਲੇਬਾਜ਼ ਤੇ ਹਵਾਈ ਸੈਨਾ ਵਿਚ ਮਾਨਦ ਗਰੁੱਪ ਕੈਪਟਨ ਬਣਨ ਵਾਲਾ ਪਹਿਲਾ ਖਿਡਾਰੀ ਸਚਿਨ ਤੇਂਦੁਲਕਰ ਭਾਰਤੀ ਹਵਾਈ ਸੈਨਾ ਦੇ 87ਵੇਂ ਸਥਾਪਨਾ ਦਿਵਸ 'ਤੇ ਅੱਜ ਗਾਜ਼ੀਆਬਾਦ ਦੇ ਹਿੰਡਨ ਬੇਸ 'ਤੇ ਹੋਏ ਪ੍ਰੋਗਰਾਮ ਵਿਚ ਸ਼ਾਮਲ ਹੋਇਆ।ਤੇਂਦੁਲਕਰ ਨੂੰ 2010 ਵਿਚ ਗਰੁੱਪ ਕੈਪਟਨ ਦੇ ਅਹੁਦੇ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਪਤਨੀ ਅੰਜਲੀ ਨਾਲ ਇਥੇ ਹਵਾਈ ਸੈਨਾ ਦੀ ਵਰਦੀ ਵਿਚ ਪਹੁੰਚਿਆ। ਇਸ ਮੌਕੇ  ਸੈਨਾ, ਨੇਵੀ ਤੇ ਹਵਾਈ ਸੈਨਾ ਦੇ ਪ੍ਰਮੁੱਖ ਵੀ ਮੌਜੂਦ ਸਨ।PunjabKesari
ਦਰਅਸਲ ਸਚਿਨ ਨੇ 2013 'ਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲਿਆ ਸੀ। ਆਪਣੇ ਅਨੌਖੇ ਕ੍ਰਿਕਟ ਕਰੀਅਰ ਲਈ ਪਹਿਚਾਣੇ ਜਾਣ ਵਾਲੇ ਸਚਿਨ ਪਹਿਲੇ ਖਿਡਾਰੀ ਹਨ ਜਿਨ੍ਹਾਂ ਨੂੰ ਏਅਰਫੋਰਸ 'ਚ ਗਰੁਪ ਕੈਪਟਨ ਦੇ ਅਹੁਦੇ ਨਾਲ ਸਨਮਾਨਤ ਕੀਤਾ ਗਿਆ ਹੈ। ਹਵਾਈ ਫੌਜ ਨੇ ਸਚਿਨ ਨੂੰ ਇਹ ਸਨਮਾਨ 2010 'ਚ ਦਿੱਤਾ ਸੀ ਅਤੇ ਇਹ ਸਨਮਾਨ ਹਾਸਲ ਕਰਨ ਵਾਲੇ ਸਚਿਨ ਤੇਂਦੁਲਕਰ ਪਹਿਲੇ ਸਪੋਰਟਸਪਰਸਨ ਹਨ। ਹਵਾਈ ਫੌਜ ਦੇ ਇਸ ਸਨਮਾਨ ਦਾ ਸਚਿਨ ਆਪ ਬੇਹੱਦ ਸਨਮਾਨ ਕਰਦੇ ਹਨ।

ਤੇਂਦੁਲਕਰ ਨੇ ਟਵੀਟ ਰਾਹੀਂ ਭਾਰਤੀ ਸੈਨਿਕਾਂ ਦਾ ਧੰਨਵਾਦ ਕੀਤਾ। ਉਸ ਨੇ ਹਿੰਦੀ ਵਿਚ ਟਵੀਟ ਕੀਤਾ, ''ਵਾਯੂ ਸੈਨਾ ਦਿਵਸ ਮੌਕੇ ਸਾਰਿਆਂ ਨੂੰ ਸ਼ੁੱਭ-ਕਾਮਨਾਵਾਂ। ਭਾਰਤ ਨੂੰ ਹਮੇਸ਼ਾ ਸੁਰੱਖਿਅਤ ਰੱਖਣ ਲਈ ਮੈਂ ਹਰ ਦੇਸ਼ ਦੇ ਹਰ ਸੈਨਿਕ ਨੂੰ ਧੰਨਵਾਦ ਦਿੰਦਾ ਹਾਂ। ਮਾਣਯੋਗ ਪ੍ਰਧਾਨ ਮੰਤਰੀ ਮੋਦੀ ਵਲੋਂ ਜਾਰੀ ਸਿਹਤ ਤੇ ਸਵੱਛ ਭਾਰਤ ਮਿਸ਼ਨ ਵਿਚ ਤੁਹਾਡੇ ਉਤਸ਼ਾਹ ਨੂੰ ਦੇਖ ਕੇ ਮੈਂ ਅਰਦਾਸ ਕਰਦਾ ਹਾਂ ਕਿ ਭਾਰਤ ਹਮੇਸ਼ਾ ਸਿਹਤਮੰਦ, ਸਵੱਛ ਤੇ ਸੁਰੱਖਿਅਤ ਰਹੇ। ਜੈ ਹਿੰਦ।''


Related News