ਗ੍ਰਿਗੋਰ ਤੇ ਨਿਕੋਲ ਹਾਰ ਦਾ ਗ਼ਮ ਭੁਲਾ ਕੇ ਮਨਾ ਰਹੇ ਨੇ ਬੀਚ ''ਤੇ ਛੁੱਟੀਆਂ
Thursday, Jul 26, 2018 - 04:22 AM (IST)

ਜਲੰਧਰ — ਬੁਲਗਾਰੀਆਈ ਟੈਨਿਸ ਖਿਡਾਰੀ ਗ੍ਰਿਗੋਰ ਦਿਮਿਤ੍ਰੋਵ ਬੀਤੇ ਦਿਨੀਂ ਆਪਣੀ ਗਰਲਫ੍ਰੈਂਡ ਤੇ 'ਪੁਸੀਕੈਟ ਡਾਲ' ਫੇਮ ਸਿੰਗਰ ਨਿਕੋਲ ਸ਼ੇਰਜ਼ਿੰਗਰ ਨਾਲ ਭੂ-ਮੱਧ ਸਾਗਰ ਦੇ ਇਕ ਟਾਪੂ 'ਤੇ ਛੁੱਟੀਆਂ ਮਨਾਉਂਦਾ ਹੋਇਆ ਦਿਸਿਆ। 27 ਸਾਲਾ ਗ੍ਰਿਗੋਰ ਕਰੀਬ ਢਾਈ ਸਾਲ ਤੋਂ 40 ਸਾਲਾ ਨਿਕੋਲ ਨਾਲ ਰਿਲੇਸ਼ਨਸ਼ਿਪ 'ਚ ਹੈ।
ਟ੍ਰਿਪ ਦੌਰਾਨ ਸਮੁੰਦਰ 'ਚ ਨਹਾਉਣ ਤੋਂ ਬਾਅਦ ਯਾਟ 'ਤੇ ਉਹ ਪਾਣੀ ਨਾਲ ਖੇਡਦੇ ਹੋਏ ਵੀ ਨਜ਼ਰ ਆਏ। ਨਿਕੋਲ ਨੂੰ ਬੀਤੇ ਦਿਨੀਂ ਉਦੋਂ ਨਿਰਾਸ਼ਾ ਹੱਥ ਲੱਗੀ ਸੀ, ਜਦੋਂ ਰਿਐਲਿਟੀ ਸ਼ੋਅ 'ਦਿ ਐਕਸ ਫੈਕਟਰ' ਦੇ ਨਵੇਂ ਸੈਸ਼ਨ ਵਿਚ ਉਸ ਨੂੰ ਜੱਜ ਨਹੀਂ ਚੁਣਿਆ ਗਿਆ ਸੀ।
ਉਧਰ ਵਿੰਬਲਡਨ ਵਿਚ ਸਟਾਨਿਸਲਾਸ ਵਾਵਰਿੰਕਾ ਹੱਥੋਂ ਹਾਰ ਤੋਂ ਬਾਅਦ ਗ੍ਰਿਗੋਰ ਦਾ ਮੂਡ ਵੀ ਠੀਕ ਨਹੀਂ ਚੱਲ ਰਿਹਾ ਸੀ। ਅਜਿਹੀ ਹਾਲਤ ਵਿਚ ਦੋਵਾਂ ਨੇ ਮੂਡ ਬਦਲਣ ਲਈ ਲੰਬੇ ਟ੍ਰਿਪ 'ਤੇ ਜਾਣ ਦਾ ਪਲਾਨ ਬਣਾਇਆ।
ਦੋਵਾਂ ਦੇ ਇਕੱਠੇ ਆਉਣ ਨਾਲ ਉਨ੍ਹਾਂ ਖਬਰਾਂ 'ਤੇ ਵੀ ਰੋਕ ਲੱਗ ਗਈ ਹੈ, ਜਿਨ੍ਹਾਂ ਵਿਚ ਕਿਹਾ ਜਾ ਰਿਹਾ ਸੀ ਕਿ ਗ੍ਰਿਗੋਰ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਤੋਂ ਖੁਸ਼ ਨਹੀਂ ਹੈ ਕਿਉਂਕਿ ਨਿਕੋਲ ਕਾਰੋਬਾਰੀ ਹੈ, ਅਜਿਹੀ ਹਾਲਤ 'ਚ ਉਸ ਨੂੰ ਦੁਨੀਆ ਭਰ ਵਿਚ ਘੁੰਮਣਾ ਪੈਂਦਾ ਹੈ। ਇਹ ਗ੍ਰਿਗੋਰ ਨੂੰ ਰਾਸ ਨਹੀਂ ਆ ਰਿਹਾ ਪਰ ਹੁਣ ਫਿਰ ਤੋਂ ਉਨ੍ਹਾਂ ਦੇ ਇਕੱਠੇ ਆਉਣ ਨਾਲ ਇਹ ਉਮੀਦ ਬੱਝ ਗਈ ਹੈ ਕਿ ਦੋਵਾਂ ਵਿਚ ਸਭ ਕੁਝ ਠੀਕ ਚੱਲ ਰਿਹਾ ਹੈ।