ਸਿਹਤ ''ਚ ਹੋ ਰਿਹੈ ਸੁਧਾਰ : ਪੇਲੇ
Friday, Feb 14, 2020 - 02:04 PM (IST)

ਰੀਓ ਡੀ ਜੇਨੇਰੀਓ— ਫੁੱਟਬਾਲ ਦੇ ਮਹਾਨ ਖਿਡਾਰੀ ਪੇਲੇ ਨੇ ਪ੍ਰਸ਼ੰਸਕਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿਹਾ ਕਿ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ। ਪੇਲੇ ਨੇ ਵੀਰਵਾਰ ਨੂੰ ਇਕ ਬਿਆਨ 'ਚ ਕਿਹਾ, ''ਤੁਹਾਡੇ ਸਾਰੀਆਂ ਦੀਆਂ ਚਿੰਤਾਵਾਂ ਅਤੇ ਪ੍ਰਾਰਥਨਾਵਾਂ ਲਈ ਧੰਨਵਾਦ। ਮੇਰੀ ਸਿਹਤ 'ਚ ਸੁਧਾਰ ਹੋ ਰਿਹਾ ਹੈ। ਮੈਂ ਇਸ ਸਾਲ 80 ਸਾਲਾਂ ਦਾ ਹੋ ਜਾਵਾਂਗਾ।'' ਪੇਲੇ ਇਕ ਮਹਾਨ ਫੁੱਟਬਾਲ ਖਿਡਾਰੀ ਹੈ। ਉਸ ਦੇ ਪੁੱਤਰ ਐਡਿਨ੍ਹੋ ਨੇ ਕੁਝ ਦਿਨਾਂ ਪਹਿਲਾਂ ਕਿਹਾ ਸੀ ਕਿ ਪੇਲੇ ਤਨਾਅ ਤੋਂ ਪੀੜਤ ਹਨ ਅਤੇ ਘਰੋਂ ਕਦੀ-ਕਦਾਈਂ ਹੀ ਬਾਹਰ ਨਿਕਲਦੇ ਹਨ। ਇਸ ਦੇ ਬਾਅਦ ਪੇਲੇ ਦੀ ਸਿਹਤ ਨੂੰ ਲੈ ਕੇ ਫੈਨਜ਼ 'ਚ ਚਿੰਤਾ ਸੀ।