ਮਹਾਨ ਮੁੱਕੇਬਾਜ਼ ਮੈਣੀ ਪਾਕਿਯਾਓ ਨੇ ਲਿਆ ਸੰਨਿਆਸ
Wednesday, Sep 29, 2021 - 09:00 PM (IST)
ਮਨੀਲਾ- 8 ਵਰਗਾਂ ’ਚ ਵਿਸ਼ਵ ਚੈਂਪੀਅਨ ਰਹੇ ਮਹਾਨ ਮੁੱਕੇਬਾਜ਼ ਮੈਣੀ ਪਾਕਿਯਾਓ ਨੇ ਬੁੱਧਵਾਰ ਨੂੰ ਖੇਡ ਨੂੰ ਅਲਵਿਦਾ ਕਹਿਣ ਦਾ ਐਲਾਨ ਕਰ ਦਿੱਤਾ। ਫਿਲੀਪਿੰਸ ਦੇ ਸੀਨੇਟਰ 42 ਸਾਲਾ ਪਾਕਿਯਾਓ ਨੇ ਫੇਸਬੁੱਕ ਪੇਜ਼ ’ਤੇ 14 ਮਿੰਟ ਦੀ ਵੀਡੀਓ ’ਚ ਕਿਹਾ ਕਿ ਮੁੱਕੇਬਾਜ਼ੀ ਨੂੰ ਅਲਵਿਦਾ ਕਹਿੰਦੇ ਹੋਏ ਮੈਂ ਪੂਰੀ ਦੁਨੀਆ ਖਾਸਕਰ ਆਪਣੇ ਦੇਸ਼-ਵਾਸੀਆਂ ਨੂੰ ਧੰਨਵਾਦ ਦੇਣਾ ਚਾਹਾਂਗਾ ਜਿਨ੍ਹਾਂ ਨੇ ਮੈਣੀ ਪਾਕਿਯਾਓ ਦੀ ਹੌਸਲਾ ਅਫਜ਼ਾਈ ਕੀਤੀ। ਅਲਵਿਦਾ ਮੁੱਕੇਬਾਜ਼ੀ।
ਇਹ ਖ਼ਬਰ ਪੜ੍ਹੋ- IPL 2021 ਦੇ ਆਖਰੀ 2 ਲੀਗ ਮੈਚਾਂ ਦੇ ਸਮੇਂ 'ਚ ਬਦਲਾਅ, ਇੰਨੇ ਵਜੇ ਖੇਡੇ ਜਾਣਗੇ
ਉਸ ਨੇ ਕਿਹਾ ਕਿ ਮੇਰੇ ਲਈ ਇਹ ਸਵਿਕਾਰ ਕਰਨਾ ਮੁਸ਼ਕਿਲ ਸੀ ਕਿ ਬਤੌਰ ਮੁੱਕੇਬਾਜ਼ ਮੇਰਾ ਸਮਾਂ ਪੂਰਾ ਹੋ ਗਿਆ ਹੈ। ਪਾਕਿਯਾਓ ਨੇ ਆਪਣੇ 26 ਸਾਲ ਦੇ ਕਰੀਅਰ ’ਚ 72 ਮੁਕਾਬਲੇ ਖੇਡੇ ਅਤੇ 62 ਖਿਤਾਬ ਜਿੱਤੇ, 8 ਹਾਰੇ ਅਤੇ 2 ਡਰਾਅ ਰਹੇ। ਉਸ ਨੇ 12 ਵਿਸ਼ਵ ਖਿਤਾਬ ਆਪਣੇ ਨਾਂ ਕੀਤੇ। ਅਗਸਤ ਵਿਚ ਉਹ ਨੇਵਾਡਾ ’ਚ ਹੋਏ ਡਬਲਯੂ. ਬੀ. ਏ. ਵੇਲਟਰਵੇਟ ਖਿਤਾਬੀ ਮੁਕਾਬਲੇ ’ਚ ਕਿਊਬਾ ਦੇ ਨੌਜਵਾਨ ਯੋਡ੍ਰੇਨਿਸ ਉਗਾਸ ਕੋਲੋਂ ਹਾਰ ਗਿਆ ਸੀ। 2 ਸਾਲਾਂ ’ਚ ਇਹ ਉਸ ਦੀ ਪਹਿਲੀ ਫਾਈਟ ਸੀ।
ਇਹ ਖ਼ਬਰ ਪੜ੍ਹੋ- ਵਿਸ਼ਵ ਮਹਿਲਾ ਟੀਮ ਸ਼ਤਰੰਜ ਚੈਂਪੀਅਨਸ਼ਿਪ : ਅਰਮੇਨੀਆ ਨੂੰ ਹਰਾ ਕੇ ਭਾਰਤ ਕੁਆਰਟਰ ਫਾਈਨਲ ’ਚ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।