ਗ੍ਰਾਸ ਕੋਰਟ ਕਿੰਗ ਫੈਡਰਰ ਪਹੁੰਚੇ ਕੁਆਰਟਰ-ਫਾਈਨਲ ''ਚ

Monday, Jul 09, 2018 - 08:28 PM (IST)

ਲੰਡਨ : 8ਵਾਰ ਦੇ ਚੈਂਪੀਅਨ ਅਤੇ ਸਿਖਰ ਦਰਜਾ ਹਾਸਲ ਸਵਿਜ਼ਰਲੈਂਡ ਦੇ ਰੋਜਰ ਫੈਡਰਰ ਨੇ ਫ੍ਰਾਂਸ ਦੇ ਏਡ੍ਰਿਅਨ ਮੇਨੇਰਿਨੋ ਦੀ ਚੁਣੌਤੀ ਨੂੰ 6-0, 7-5, 6-4 ਨਾਲ ਖਤਮ ਕਰਦੇ ਹੋਏ ਸੋਮਵਾਰ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਕੁਆਰਟਰ-ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਨੌਵੇਂ ਖਿਤਾਬ ਦੀ ਖੋਜ 'ਚ ਉਤਰੇ ਵਿਸ਼ਵ ਕੱਪ ਦੇ ਦੂਜੇ ਸਥਾਨ ਦੇ ਖਿਡਾਰੀ ਫੈਡਰਰ ਨੇ ਮੇਨੇਰਿਨੋ ਨਾਲ ਮੁਕਾਬਲਾ ਇਕ ਘੰਟੇ 45 ਮਿੰਟ 'ਚ ਜਿੱਤ ਲਿਆ। ਫੈਡਰਰ ਦਾ ਇਸ ਜਿੱਤ ਦੇ ਨਾਲ ਮੇਨੇਰਿਨੋ ਦੇ ਖਿਲਾਫ 6-0 ਦਾ ਰਿਕਾਰਡ ਹੋ ਗਿਆ ਹੈ। ਸਵਿਸ ਮਾਸਟਰ ਨੇ ਹੁਣ ਵਿੰਬਲਡਨ 'ਚ ਆਪਣੇ ਲਗਾਤਾਰ ਜਿੱਤੇ ਸੈਟਾਂ ਦੀ ਗਿਣਤੀ 32 ਤੱਕ ਪਹੁੰਚਾ ਦਿੱਤੀ ਹੈ ਅਤੇ ਉਹ 2005 ਤੋਂ 2006 ਵਿਚਾਲੇ ਲਗਾਤਾਰ 34 ਸੈਟ ਜਿੱਤਣ ਦਾ ਆਪਣਾ ਰਿਕਾਰਡ ਤੋੜਨ ਤੋਂ ਦੂਰ ਰਹਿ ਗਏ। ਇਸ ਵਿਚਾਲੇ ਸਲੋਵਾਕੀਆ ਦੀ ਡੋਮਿਨਿਕਾ ਸਿਬੁਲਕੋਵਾ ਨੇ ਵਿਸ਼ਵ ਦੀ ਨੰਬਰ ਇਕ ਖਿਡਾਰੀ ਰੋਮਾਨੀਆ ਦੀ ਸਿਮੋਨ ਹਾਲੇਪ ਨੂੰ ਤੀਜੇ ਦੌਰ 'ਚ ਬਾਹਰ ਕਰਨ ਵਾਲੀ ਤਾਈਪੇ ਦੀ ਸੂ ਵੇਈ ਸੀਹ ਨੂੰ ਇਕ ਘੰਟੇ 22 ਮਿੰਟ 'ਚ 6-4 6-1 ਨਾਲ ਹਰਾ ਕੇ ਬਾਹਰ ਕਰ ਦਿੱਤਾ ਅਤੇ ਕੁਆਰਟਰ-ਫਾਈਨਲ 'ਚ ਜਗ੍ਹਾ ਬਣਾ ਲਈ ਹੈ।


Related News