ਗ੍ਰੈਂਡਮਾਸਟਰ ਸਰੀਨ ਨੇ ਨਿਸਿਪੇਨਿਊ ਨੂੰ ਡਰਾਅ ''ਤੇ ਰੋਕਿਆ

Sunday, May 05, 2019 - 04:28 PM (IST)

ਗ੍ਰੈਂਡਮਾਸਟਰ ਸਰੀਨ ਨੇ ਨਿਸਿਪੇਨਿਊ ਨੂੰ ਡਰਾਅ ''ਤੇ ਰੋਕਿਆ

ਮਾਲਮੋ : ਭਾਰਤ ਦੇ ਨੌਜਵਾਨ ਗ੍ਰੈਂਡਮਾਸਟਰ ਨਿਹਾਲ ਸਰੀਨ ਨੇ ਸ਼ਾਨਦਾਰ ਵਾਪਸੀ ਕਰਦਿਆਂ ਜਰਮਨੀ ਦੇ ਗ੍ਰੈਂਡਮਾਸਟਰ ਲਿਵਿਯੂ ਦਾਈਤੇਰ ਨਿਸਿਪੇਨਿਊ ਨੂੰ ਡਰਾਅ 'ਤੇ ਰੋਕਿਆ ਜਦਕਿ ਚੋਟੀ ਦਰਜਾ ਪੀ. ਹਰਿਕ੍ਰਿਸ਼ਣਾ ਨੇ ਵੀ ਖੇਡੇ ਜਾ ਰਹੇ ਟੇਪੇ ਸਿਗਮਾਨ ਅਤੇ ਕੰਪਨੀ ਅੰਤਰਰਾਸ਼ਟਰੀ ਟੂਰਨਾਮੈਂਟ ਦੇ ਦੂਜੇ ਦੌਰ ਵਿਚ ਈਰਾਨ ਦੇ ਗ੍ਰੈਂਡਮਾਸਟਰ ਪਰਹਾਮ ਮਾਘਸੂਦਲੂ ਨਾਲ ਡਰਾਅ ਖੇਡਿਆ। ਕਾਲੇ ਮੋਹਰੋਂ ਨਾਲ ਖੇਡਦਿਆਂ 14 ਸਾਲਾ ਨਿਹਾਲ ਸਰੀਨ 28ਵੀਂ ਚਾਲ ਤੋਂ ਬਾਅਦ ਮੁਸ਼ਕਲ ਸਥਿਤੀ ਵਿਚ ਸੀ ਪਰ ਉਸ ਨੇ ਡਿਫੈਂਸਵਿਚ ਚਾਲ ਦੇ ਦਮ 'ਤੇ ਨਿਸਿਪੇਨਿਊ ਨੂੰ ਡਰਾਅ ਲਈ ਰਾਜੀ ਹੋਣ 'ਤੇ ਮਜਬੂਰ ਕਰ ਦਿੱਤਾ।

ਸ਼ਨੀਵਾਰ  ਨੂੰ ਉਹ ਪਹਿਲੇ ਦੌਰ ਵਿਚ ਕ੍ਰੋਏਸ਼ੀਆ ਦੇ ਈਵਾਨ ਸਾਰਿਚ ਖਿਲਾਫ ਮਜਬੂਤ ਸਥਿਤੀ ਵਿਚ ਸੀ ਪਰ ਉਸ ਨੂੰ ਜਿੱਤ ਵਿਚ ਨਹੀਂ ਬਦਲ ਸਕੇ। 2 ਦੌਰ ਵਿਚ ਇੰਨੇ ਹੀ ਡਰਾਅ ਦੇ ਨਾਲ ਉਸ ਨੇ 2600 ਈ. ਐੱਲ. ਓ. ਪੁਆਈਂਟ ਹਾਸਲ ਕਰ ਲਏ। ਹਾਲ ਹੀ 'ਚ ਸ਼ੇਨਜੇਨ ਮਾਸਟਰਸ ਵਿਚ ਦੂਜੇ ਸਥਾਨ 'ਤੇ ਰਹੇ ਪੀ. ਹਰੀਕ੍ਰਿਸ਼ਣਾ ਇੱਥੇ ਆਪਣੀ ਲੈਅ ਨੂੰ ਜਾਰੀ ਨਹੀਂ ਰੱਖ ਸਕੇ ਅਤੇ ਉਸ ਨੂੰ ਵੀ ਡਰਾਅ ਨਾਲ ਸਬਰ ਕਰਨਾ ਪਿਆ। ਮਾਘਸੂਦਲੂ ਖਿਲਾਫ ਮੁਕਾਬਲੇ ਦੇ ਜ਼ਿਆਦਾਤਰ ਸਮੇਂ ਤੱਕ ਹਾਲਾਂਕਿ ਉਹ ਪਛੜਦੇ ਦਿਸੇ।


Related News