ਰਿਸ਼ਭ ਪੰਤ ਤੋਂ ਕਾਫੀ ਪ੍ਰਭਾਵਿਤ ਹੈ ਗ੍ਰੀਮ ਸਵਾਨ

Monday, Jul 20, 2020 - 11:17 PM (IST)

ਰਿਸ਼ਭ ਪੰਤ ਤੋਂ ਕਾਫੀ ਪ੍ਰਭਾਵਿਤ ਹੈ ਗ੍ਰੀਮ ਸਵਾਨ

ਨਵੀਂ ਦਿੱਲੀ– ਇੰਗਲੈਂਡ ਦਾ ਸਾਬਕਾ ਆਫ ਸਪਿਨਰ ਗ੍ਰੀਮ ਸਵਾਨ ਭਾਰਤ ਦੇ ਉੱਭਰਦੇ ਖਿਡਾਰੀਆਂ ਵਿਚੋਂ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਤੋਂ ਕਾਫੀ ਪ੍ਰਭਾਵਿਤ ਹੈ। ਸਵਾਨ ਨੇ ਇਕ ਸ਼ੋਅ ਦੌਰਾਨ ਕਿਹਾ,''ਜਦੋਂ ਤੁਸੀਂ ਭਾਰਤ ਦੇ ਨੌਜਵਾਨ ਖਿਡਾਰੀਆਂ ਦੀ ਗੱਲ ਕਰਦੇ ਹੋ ਤਾਂ ਭਾਰਤ ਦੇ ਜਿਸ ਖਿਡਾਰੀ ਨੇ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ, ਉਹ ਰਿਸ਼ਭ ਪੰਤ ਹੈ। ਉਹ ਜਿਸ ਅੰਦਾਜ਼ ਵਿਚ ਬੇਖੌਫ ਖੇਡਦਾ ਹੈ, ਉਸ ਤੋਂ ਮੈਂ ਕਾਫੀ ਪ੍ਰਭਾਵਿਤ ਹਾਂ। ਭਾਰਤ ਦੇ ਸਾਬਕਾ ਆਲਰਾਊਂਡਰ ਇਰਫਾਨ ਪਠਾਨ ਨੇ ਵੀ ਪੰਤ ਲਈ ਕਿਹਾ ਹੈ ਕਿ ਉਸ ਨੂੰ ਟੀਮ ਦਾ ਸਮਰਥਨ ਮਿਲ ਰਿਹਾ ਹੈ।''

PunjabKesari
ਸਾਬਕਾ ਆਫ ਸਪਿਨਰ ਨੇ ਕਿਹਾ,''ਜਦੋਂ ਭਾਰਤੀ ਟੀਮ ਟੈਸਟ ਸੀਰੀਜ਼ ਖੇਡਣ ਇੰਗਲੈਂਡ ਆਈ ਸੀ ਤਾਂ ਪੰਤ ਨੇ ਟ੍ਰੇਂਟ ਬ੍ਰਿਜ ਵਿਚ ਪਹਿਲੀ ਜਾਂ ਦੂਜੀ ਹੀ ਗੇਂਦ 'ਤੇ ਸਪਿਨ ਗੇਂਦਬਾਜ਼ ਦੇ ਸਿਰ ਉੱਪਰੋਂ ਸਿੱਧਾ ਛੱਕਾ ਮਾਰ ਦਿੱਤਾ ਸੀ। ਮੈਨੂੰ ਉਸੇ ਸਮੇਂ ਲੱਗ ਗਿਆ ਸੀ ਕਿ ਇਹ ਖਿਡਾਰੀ ਟੈਸਟ ਕ੍ਰਿਕਟ ਲਈ ਕੁਝ ਖਾਸ ਹੈ। ਇਹ ਨੌਜਵਾਨ ਖਿਡਾਰੀ ਹੈ ਪਰ ਉਹ ਆਪਣੀ ਖੇਡ ਨੂੰ ਲੈ ਕੇ ਸਮਰਪਿਤ ਹੈ। ਸਭ ਤੋਂ ਚੰਗੀ ਗੱਲ ਇਹ ਹੈ ਕਿ ਪੂਰੀ ਟੀਮ ਉਸਦਾ ਪੂਰਾ ਸਮਰਥਨ ਕਰਦੀ ਹੈ।'' ਪੰਤ ਨੂੰ ਭਾਰਤੀ ਟੀਮ ਵਿਚ ਮਹਿੰਦਰ ਸਿੰਘ ਧੋਨੀ ਦਾ ਉੱਤਰਾਧਿਕਾਰੀ ਮੰਨਿਆ ਜਾ ਰਿਹਾ ਹੈ ਤੇ ਕਪਤਾਨ ਵਿਰਾਟ ਕੋਹਲੀ ਤੇ ਸੀਮਤ ਓਵਰਾਂ ਦਾ ਕਪਤਾਨ ਰੋਹਿਤ ਸ਼ਰਮਾ ਉਸਦਾ ਪੂਰਾ ਸਮਰਥਨ ਕਰਦੇ ਹਨ।

PunjabKesari


author

Gurdeep Singh

Content Editor

Related News