ਅਲਵਿਦਾ 2017 : ਇਸ ਸਾਲ ਸ਼ਾਨਦਾਰ ਪ੍ਰਦਰਸ਼ਨ ਨਾਲ ਇਨ੍ਹਾਂ ਕ੍ਰਿਕਟ ਸਟਾਰਸ ਦੀ ਚਮਕੀ ਕਿਸਮਤ

12/30/2017 4:33:19 PM

ਨਵੀਂ ਦਿੱਲੀ, (ਬਿਊਰੋ)— ਸਾਲ 2017 'ਚ ਟੀਮ ਇੰਡੀਆ ਦੇ ਕ੍ਰਿਕਟਰਸ ਨੇ ਆਪਣੇ ਪ੍ਰਦਰਸ਼ਨ ਨਾਲ ਧੂਮ ਮਚਾਈ ਹੈ। ਇਸ ਸਾਲ ਸਾਰੇ ਫਾਰਮੈਟ 'ਚ ਦੋ ਪੱਖੀ ਸੀਰੀਜ਼ ਦੀ ਗੱਲ ਕਰੀਏ ਤਾਂ ਭਾਰਤ ਨੇ 14 ਸੀਰੀਜ਼ 'ਤੇ ਕਬਜ਼ਾ ਕੀਤਾ ਹੈ। ਇਹ ਇਕ ਰਿਕਾਰਡ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਪਾਕਿਸਤਾਨ ਦੇ ਨਾਂ ਸੀ, ਜਿਸ ਨੇ 2011 'ਚ 13 ਦੋ ਪੱਖੀ ਸੀਰੀਜ਼ 'ਤੇ ਕਬਜ਼ਾ ਕੀਤਾ ਸੀ।

ਟੀਮ ਇੰਡੀਆ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਵਿਰਾਟ ਕੋਹਲੀ ਇਸ ਸਾਲ ਕੌਮਾਂਤਰੀ ਕ੍ਰਿਕਟ 'ਚ ਸਭ ਤੋਂ ਸਫਲ ਬੱਲੇਬਾਜ਼ ਸਾਬਤ ਹੇਏ। ਵਿਰਾਟ ਨੇ ਭਾਰਤ ਵੱਲੋਂ ਸਭ ਤੋਂ ਜ਼ਿਆਦਾ 2818 ਦੌੜਾਂ ਬਣੀਆਂ। ਜਿਸ 'ਚ ਟੈਸਟ 'ਚ 1059, ਵਨਡੇ 'ਚ 1460 ਅਤੇ ਟੀ-20 ਇੰਟਰਨੈਸ਼ਨਲ 'ਚ 299 ਦੌੜਾਂ ਬਣਾਈਆਂ ਹਨ।
PunjabKesari
ਰੋਹਿਤ ਸ਼ਰਮਾ ਇਸ ਸਾਲ ਭਾਰਤ ਦੇ ਦੂਜੇ ਸਭ ਤੋਂ ਸਫਲ ਬੱਲੇਬਾਜ਼ ਰਹੇ। ਉਨ੍ਹਾਂ ਨੇ 1793 ਦੌੜਾਂ ਬਣਾਈਆਂ ਹਨ। ਰੋਹਿਤ ਨੇ ਟੈਸਟ 'ਚ 217, ਵਨਡੇ 'ਚ 1293 ਅਤੇ ਟੀ-20 ਇੰਟਰਨੈਸ਼ਨਲ 283 ਦੌੜਾਂ ਬਣਾਈਆਂ ਹਨ। ਵਿਰਾਟ ਅਤੇ ਰੋਹਿਤ ਨੇ ਵਨਡੇ ਇੰਟਰਨੈਸ਼ਨਲ 'ਚ ਛਾਏ ਰਹੇ। ਦੋਹਾਂ ਨੇ ਇਸ ਸਾਲ ਕ੍ਰਮਵਾਰ 1460 ਅਤੇ 1293 ਦੌੜਾਂ ਬਣਾਈਆਂ।
PunjabKesari
ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਭਾਰਤ ਦੇ ਦੋਹਾਂ ਫਿਰਕੀ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਨੇ ਤਿੰਨਾਂ ਇੰਟਰਨੈਸ਼ਨਲ ਫਾਰਮੈਟ 'ਚ ਕ੍ਰਮਵਾਰ 64 ਅਤੇ 62 ਵਿਕਟਾਂ ਕੱਢੀਆਂ। ਆਫ ਸਪਿਨਰ ਰਵੀ ਚੰਦਰਨ ਨੇ ਟੈਸਟ 'ਚ 56 ਜਦਕਿ ਲੈਫਟ ਆਰਮ ਸਪਿਨਰ ਜਡੇਜਾ ਨੇ 54 ਵਿਕਟਾਂ ਝਟਕਾਈਆਂ। 
PunjabKesari
ਆਲਰਾਊਂਡਰ ਦੀ ਭੂਮਿਕਾ 'ਚ ਹਾਰਦਿਕ ਪੰਡਯਾ ਦਾ ਪ੍ਰਦਰਸ਼ਨ ਜ਼ਿਕਰਯੋਗ ਰਿਹਾ ਹੈ। ਪੰਡਯਾ ਨੇ ਤਿੰਨੇ ਇੰਟਰਨੈਸ਼ਨਲ ਫਾਰਮੈਟ 'ਚ 811 ਦੌੜਾਂ ਬਣਾਈਆਂ, ਅਤੇ 43 ਵਿਕਟਾਂ ਵੀ ਝਟਕਾਈਆਂ।

PunjabKesari

 


Related News