''ਸਰਵਿਸ ਵੇਰੀਏਸ਼ਨ'' ਦੀ ਚੁਣੌਤੀ ਤੋਂ ਬਾਅਦ ਓਲੰਪਿਕ ''ਚ ਚੰਗੇ ਪ੍ਰਦਰਸ਼ਨ ਦੀ ਉਮੀਦ : ਸਾਤਵਿਕ-ਚਿਰਾਗ

Wednesday, Jul 03, 2024 - 05:40 PM (IST)

ਨਵੀਂ ਦਿੱਲੀ- 'ਸਰਵਿਸ ਵੇਰੀਏਸ਼ਨ' ਚੁਣੌਤੀ ਨੂੰ ਪਾਰ ਕਰਨ ਤੋਂ ਬਾਅਦ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਸਟਾਰ ਭਾਰਤੀ ਪੁਰਸ਼ ਡਬਲਜ਼ ਜੋੜੀ ਆਗਾਮੀ ਪੈਰਿਸ ਓਲੰਪਿਕ ਵਿਚ ਆਪਣਾ ਸਰਵੋਤਮ ਪ੍ਰਦਰਸ਼ਨ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ 'ਸਰੀਰਕ ਅਤੇ ਮਾਨਸਿਕ ਸਥਿਤੀ' 'ਤੇ ਫੋਕਸ ਬਣਾਏ ਹੋਏ ਹੈ। ਸਾਤਵਿਕ (23 ਸਾਲ) ਅਤੇ ਚਿਰਾਗ (26 ਸਾਲ) ਦੀ ਜੋੜੀ ਨੂੰ ਆਪਣੇ ਵਿਰੋਧੀ ਦੀ ਸਰਵਿਸ 'ਚ ਕਾਫੀ ਭਿੰਨਤਾਵਾਂ ਜਿਵੇਂ 'ਟੰਬਲ', 'ਸਪਿਨ' ਅਤੇ 'ਵਾਈਡਸ' ਨਾਲ ਪਰੇਸ਼ਾਨੀ ਹੁੰਦੀ ਰਹੀ ਹੈ ਜਿਨ੍ਹਾਂ 'ਚ ਖਾਸ ਤੌਰ 'ਤੇ ਕੋਰੀਆਈ ਅਤੇ ਇੰਡੋਨੇਸ਼ੀਆਈ ਜੋੜੀਆਂ ਸ਼ਾਮਲ ਹਨ ਜਿਨ੍ਹਾਂ ਨੇ ਹਾਲ ਹੀ ਦੇ ਟੂਰਨਾਮੈਂਟਾਂ ਵਿੱਚ ਇਨ੍ਹਾਂ ਦਾ ਇਸਤੇਮਾਲ ਕੀਤਾ।
ਚਿਰਾਗ ਨੇ ਕਿਹਾ ਕਿ ਉਨ੍ਹਾਂ ਨੇ ਇਸ ਨਵੀਂ ਚੁਣੌਤੀ ਨੂੰ ਪਾਰ ਕਰ ਲਿਆ ਹੈ ਅਤੇ ਪੈਰਿਸ ਓਲੰਪਿਕ ਦੌਰਾਨ ਇਸ ਨਾਲ ਨਜਿੱਠਣ ਲਈ ਆਤਮਵਿਸ਼ਵਾਸ ਨਾਲ ਭਰੇ ਹਨ। ਚਿਰਾਗ ਨੇ ਪੀਟੀਆਈ ਨੂੰ ਦਿੱਤੇ ਇੱਕ ਈਮੇਲ ਇੰਟਰਵਿਊ ਵਿੱਚ ਕਿਹਾ, "ਜਿੱਥੋਂ ਤੱਕ ਸਰਵਿਸ ਵੇਰੀਏਸ਼ਨ ਦਾ ਸਬੰਧ ਹੈ ਤਾਂ ਇਹ ਨਵੀਂ ਚੁਣੌਤੀ ਹੈ ਪਰ ਇਸ ਨੂੰ ਪੂਰੀ ਤਰ੍ਹਾਂ ਨਾਲ ਮਹੱਤਵਪੂਰਨ ਮੰਨਣਾ ਵੀ ਸਹੀ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ, "ਅਜਿਹਾ ਵੀ ਸਮਾਂ ਸੀ ਜਦੋਂ ਅਸੀਂ ਇਸ ਦਾ ਸਾਹਮਣਾ ਕਰਨ ਤੋਂ ਜੂਝਦੇ ਰਹੇ ਸੀ ਪਰ ਅਸੀਂ ਆਖਿਰਕਾਰ ਇਸ 'ਤੋਂ ਪਾਰ ਪਾ ਲਿਆ ਹੈ। ਅਸੀਂ ਜਾਣਦੇ ਹਾਂ ਕਿ ਇਸ ਨਾਲ ਕਿਵੇਂ ਨਜਿੱਠਣਾ ਹੈ, ਅਸੀਂ ਇਸ ਦਾ ਅਭਿਆਸ ਕਰ ਰਹੇ ਹਾਂ ਅਤੇ ਸਾਨੂੰ ਭਰੋਸਾ ਹੈ ਕਿ ਅਸੀਂ ਓਲੰਪਿਕ ਵਿੱਚ ਇਸ ਦਾ ਸਾਹਮਣਾ ਕਰਨ ਲਈ ਮਜ਼ਬੂਤ ਸਾਬਤ ​​ਹੋਵਾਂਗੇ। 
ਮੌਜੂਦਾ ਵਿਸ਼ਵ ਦੀ ਤੀਜੇ ਨੰਬਰ ਦੀ ਜੋੜੀ ਪਿਛਲੇ ਓਲੰਪਿਕ ਵਿੱਚ ਆਪਣੇ ਗਰੁੱਪ ਵਿੱਚ ਤਿੰਨ ਵਿੱਚੋਂ ਦੋ ਮੈਚ ਜਿੱਤਣ ਦੇ ਬਾਵਜੂਦ ਕੁਆਰਟਰ ਫਾਈਨਲ ਵਿੱਚ ਪਹੁੰਚਣ ਤੋਂ ਖੁੰਝ ਗਈ ਸੀ। ਸਾਤਵਿਕ ਨੇ ਕਿਹਾ, “ਪੈਰਿਸ ਓਲੰਪਿਕ ਦੀਆਂ ਤਿਆਰੀਆਂ ਲਈ ਟੋਕੀਓ ਓਲੰਪਿਕ ਵਿੱਚ ਖੇਡਣ ਦਾ ਅਨੁਭਵ ਬਹੁਤ ਮਹੱਤਵਪੂਰਨ ਹੈ। ਅਜਿਹੇ ਉੱਚ ਪੱਧਰ 'ਤੇ ਮੁਕਾਬਲਾ ਕਰਨ ਨਾਲ ਸਾਨੂੰ ਦਬਾਅ ਨੂੰ ਸੰਭਾਲਣ, ਫੋਕਸ ਕਿੰਝ ਰੱਖਿਆ ਜਾਵੇ ਅਤੇ ਵੱਖ-ਵੱਖ ਖੇਡਣ ਦੀਆਂ ਸਥਿਤੀਆਂ ਦੇ ਅਨੁਕੂਲ ਹੋਣ ਬਾਰੇ ਮਹੱਤਵਪੂਰਨ ਸਿੱਖ ਮਿਲੀ।
 


Aarti dhillon

Content Editor

Related News