ਫੋਟੋ ਲੀਕ ਹੋਣ ''ਤੇ ਬੋਲੀ ਗੋਲਫਰ Paige Spiranac- ਇਹ ਮੇਰੇ ਤਣਾਅ ਦਾ ਸਭ ਤੋਂ ਖਰਾਬ ਹਿੱਸਾ ਸੀ
Thursday, Apr 28, 2022 - 08:43 PM (IST)
ਖੇਡ ਡੈਸਕ- ਆਪਣੇ ਪੋਡਕਾਸਟ 'ਪਲੇਇੰਗ-ਏ-ਰਾਊਂਡ' ਦੇ ਹਾਲੀਆ ਐਪੀਸੋਡ ਵਿਚ ਸਾਬਕਾ ਗੋਲਫਰ ਅਤੇ ਮੌਜੂਦਾ ਵਿਸ਼ਲੇਸ਼ਕ ਪੇਜੇ ਸਪਿਰਨਾਕ ਨੇ ਆਪਣੀ ਜ਼ਿੰਦਗੀ ਦੇ ਇਕ ਨਿਜੀ ਪਲਾਂ 'ਤੇ ਬੋਲਿਆ ਹੈ। ਪੇਜੇ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋ ਉਸਦੇ ਸਾਬਕਾ ਪ੍ਰੇਮੀ ਨੇ ਉਸਦੀ ਨਗਨ ਫੋਟੋ ਉਸਦੇ ਦੋਸਤਾਂ ਨੂੰ ਭੇਜ ਦਿੱਤੀ। ਇਹ ਫੋਟੋ ਕਈ ਲੋਕਾਂ ਦੇ ਕੋਲ ਗਈ ਜੋਕਿ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਪੇਜੇ ਨੇ ਇਸਦਾ ਖੁਲਾਸਾ ਬਾਅਦ ਵਿਚ ਕੀਤਾ ਸੀ ਕਿ ਉਸ ਨੂੰ ਜਾਨੋ ਮਾਰਨ ਦੀ ਧਮਕੀ ਵੀ ਮਿਲੀ ਸੀ।
ਇਹ ਖ਼ਬਰ ਪੜ੍ਹੋ- ਲਿਵਰਪੂਲ ਨੇ ਵਿਲਾਰੀਅਲ ਨੂੰ ਹਰਾਇਆ, ਚੈਂਪੀਅਨਸ ਲੀਗ ਫਾਈਨਲ 'ਚ ਜਗ੍ਹਾ ਬਣਾਉਣ ਦੇ ਕਰੀਬ
ਪੇਜੇ ਨੇ ਇਕ ਮੈਗਜੀਨ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਇਹ ਬਹੁਤ ਭਿਆਨਕ ਸੀ। ਮੈਨੂੰ ਅਜਿਹੇ ਲੋਕਾਂ ਤੋਂ ਸੁਨੇਹੇ ਮਿਲ ਰਹੇ ਸਨ, ਜਿਨ੍ਹਾਂ ਨੂੰ ਮੈਂ ਜਾਣਦੀ ਤੱਕ ਨਹੀਂ ਸੀ। ਇਸਦੀ ਸ਼ਬਦਾਬਲੀ ਅਜਿਹੀ ਸੀ ਕਿ ਜੋਕਿ ਮੈਂ ਕਿਸੇ ਨੂੰ ਦੱਸ ਨਹੀਂ ਸਕਦੀ। ਉਨ੍ਹਾਂ ਸਮੇਂ ਮੇਰਾ ਕੁਝ ਹਾਲ ਅਜਿਹਾ ਹੋ ਗਿਆ ਸੀ ਕਿ ਮੈਂ ਹਰ ਦਿਨ ਜਾਗਦੀ ਅਤੇ ਆਪਣੇ ਫੋਨ ਦੀ ਜਾਂਚ ਕਰਦੀ ਰਹਿੰਦੀ। ਦੇਖਦੀ ਅੱਜ 'TMZ' 'ਤੇ ਕੀ ਹੈ। ਇਸ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ। ਇਹ ਮੇਰੇ ਤਣਾਅ ਦਾ ਸਭ ਤੋਂ ਖਰਾਬ ਹਿੱਸਾ ਸੀ।
ਇਹ ਖ਼ਬਰ ਪੜ੍ਹੋ- ਓਸਲੋ ਈ-ਸਪੋਰਟਸ ਕੱਪ ਸ਼ਤਰੰਜ : ਡੂਡਾ ਤੋਂ ਹਾਰੇ ਪ੍ਰਗਿਆਨੰਧਾ, ਕਾਰਲਸਨ ਫਿਰ ਅੱਗੇ
ਪੇਜੇ ਨੇ ਕਿਹਾ ਕਿ ਉਸ ਸਮੇਂ ਮੇਰੇ ਮਨ ਦੀ ਸਥਿਤੀ ਕੁਝ ਅਜਿਹੀ ਸੀ ਕਿ ਹਰ ਪਵ ਸੋਚਦੀ ਰਹਿੰਦੀ ਸੀ। ਇਹ ਕਿੱਥੇ ਤੱਕ ਚੱਲਾ ਜਾਵੇਗਾ। ਮੈਨੂੰ ਨਹੀਂ ਪਤਾ ਸੀ ਕਿ ਮੇਰੇ ਸਾਬਕਾ ਪ੍ਰੇਮੀ ਦੇ ਕੋਲ ਹੋਰ ਕੀ-ਕੀ ਸੀ। ਕੀ ਇਹ ਬਾਕੀ ਚੀਜ਼ਾਂ ਨੂੰ ਵੀ ਰਿਲੀਜ਼ ਕਰ ਦੇਣਗੇ। ਜੇਕਰ ਉਸ ਨੇ ਇਸ ਨੂੰ ਇਕ ਵਾਰ ਫਿਰ ਕੀਤਾ ਤਾਂ ਉਹ ਇਸ ਨੂੰ ਵਾਰ-ਵਾਰ ਕਰ ਸਕਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।