ਗੋਲਫਰ ਅਵਨੀ ਨੇ ਡਬਲਯੂ. ਪੀ. ਜੀ. ਟੀ. ''ਚ ਸੈਸ਼ਨ ਦਾ ਦੂਜਾ ਖ਼ਿਤਾਬ ਜਿੱਤਿਆ

Saturday, Oct 23, 2021 - 11:06 AM (IST)

ਗੋਲਫਰ ਅਵਨੀ ਨੇ ਡਬਲਯੂ. ਪੀ. ਜੀ. ਟੀ. ''ਚ ਸੈਸ਼ਨ ਦਾ ਦੂਜਾ ਖ਼ਿਤਾਬ ਜਿੱਤਿਆ

ਪੰਚਕੂਲਾ- ਐਮੇਚਿਓਰ ਗੋਲਫ਼ਰ ਅਵਨੀ ਪ੍ਰਸ਼ਾਂਤ ਨੇ ਹੀਰੋ ਡਬਲਯੂ. ਪੀ. ਜੀ. ਟੀ. ਦੇ 11ਵੇਂ ਪੜਾਅ ਦੇ ਤੀਜੇ ਦੌਰ 'ਚ ਇਵਨ ਪਾਰ 72 ਦਾ ਕਾਰਡ ਖੇਡਦੇ ਹੋਏ ਸੈਸ਼ਨ ਦੇ ਦੂਜੇ ਖ਼ਿਤਾਬ ਨੂੰ ਆਪਣੇ ਨਾਂ ਕੀਤਾ। ਪਹਿਲੇ ਦੌਰ 'ਚ 76 ਦਾ ਕਾਰਡ ਖੇਡਣ ਵਾਲੀ ਅਵਨੀ ਨੇ ਦੂਜੇ ਦੌਰ 'ਚ 10 ਸ਼ਾਟ ਦਾ ਸੁਧਾਰ ਕੀਤਾ ਤੇ ਫਿਰ ਸ਼ੁੱਕਰਵਾਰ ਨੂੰ ਤੀਜੇ ਦੌਰ 'ਚ 72 ਦੇ ਕਾਰਡ ਦੇ ਨਾਲ ਇਕ ਸ਼ਾਟ ਦੀ ਬੜ੍ਹਤ ਨਾਲ ਮੁਕਾਬਲੇ ਨੂੰ ਜਿੱਤਿਆ।

ਦੂਜੇ ਦੌਰ ਦੇ ਬਾਅਦ ਉਨ੍ਹਾਂ ਤੋਂ ਇਕ ਸ਼ਾਟ ਪਿੱਛੇ ਰਹੀ ਅਮਨਦੀਪ ਦ੍ਰਾਲ ਨੇ ਵੀ 72 ਦਾ ਕਾਰਡ ਖੇਡਿਆ ਤੇ ਕੁਲ ਇਕ ਅੰਡਰ 215 ਦੇ ਸਕੋਰ ਦੇ ਨਾਲ ਦੂਜੇ ਸਥਾਨ 'ਤੇ ਰਹੀ। ਤਿੰਨ ਖਿਡਾਰੀ ਪ੍ਰਣਵੀ ਉਰਸ (76), ਜਾਨਵਹੀ ਬਖਸ਼ੀ (73) ਤੇ ਵਾਣੀ ਕਪੂਰ (73) ਚਾਰ ਓਵਰ 219 ਦੇ ਸਕੋਰ ਦੇ ਨਾਲ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਰਹੀਆਂ। ਸਹਰ ਅਟਵਾਲ (75) 221 ਦੇ ਸਕੋਰ ਦੇ ਨਾਲ ਛੇਵੇਂ ਤੇ ਰੀਆ ਝਾਅ (73) ਸਤਵੇਂ ਸਥਾਨ 'ਤੇ ਰਹੀਆਂ। ਅਮਨਦੀਪ 'ਹੀਰੋ ਆਰਡਰ ਆਫ਼ ਮੈਰਿਟ' 'ਚ ਪਹਿਲੇ ਤੇ ਜਦਕਿ ਵਾਣੀ ਕਪੂਰ ਦੂਜੇ ਸਥਾਨ 'ਤੇ ਚਲ ਰਹੀ ਹੈ।


author

Tarsem Singh

Content Editor

Related News