ਗੋਲਫ਼ ਟੂਰਨਾਮੈਂਟ : ਤਵੇਸਾ ਫ਼੍ਰਾਂਸ ''ਚ ਸਾਂਝੇ 11ਵੇਂ ਸਥਾਨ ''ਤੇ

09/18/2021 4:01:38 PM

ਬੋਰਦੂ- ਤਵੇਸਾ ਮਲਿਕ ਨੇ ਲੈਕੋਸਟੇ ਲੇਡੀਜ਼ ਓਪਨ ਡਿ ਫ਼੍ਰਾਂਸ ਦੇ ਦੂਜੇ ਦੌਰ 'ਚ ਇੱਥੇ ਇਕ ਅੰਡਰ 70 ਦਾ ਸਕੋਰ ਬਣਾਇਆ। ਪਹਿਲੇ ਦੌਰ 'ਚ 69 ਦਾ ਕਾਰਡ ਖੇਡਣ ਵਾਲੀ ਤਵੇਸਾ ਹੁਣ ਸਾਂਝੇ 11ਵੇਂ ਸਥਾਨ 'ਤੇ ਹੈ। ਉਹ ਚੋਟੀ 'ਤੇ ਚਲ ਰਹੀ ਸੇਲਾਈਨ ਬੋਟੀਅਰ ਤੋਂ ਪੰਜ ਸ਼ਾਟ ਪਿੱਛੇ ਹੈ। ਬੋਟੀਅਰ ਅਜੇ ਇਕ ਸ਼ਾਟ ਨਾਲ ਬੜ੍ਹਤ 'ਤੇ ਹੈ। ਭਾਰਤੀ ਗੋਲਫ਼ਰ ਨੇ ਸ਼ੁਰੂ 'ਚ ਹੀ ਪੰਜਵੇਂ ਹੋਲ 'ਚ ਡਬਲ ਬੋਗੀ ਕਰ ਦਿੱਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ 13ਵੇਂ ਤੇ 14ਵੇਂ ਹੋਲ 'ਚ ਵੀ ਬੋਗੀ ਕੀਤੀ ਪਰ ਇਸ ਦਰਮਿਆਨ ਪੰਜ ਬਰਡੀ ਵੀ ਬਣਾਈ ਜਿਸ ਕਾਰਨ ਇਹ ਦਿਨ ਉਨ੍ਹਾਂ ਲਈ ਨਿਰਾਸ਼ਾਜਨਕ ਨਹੀਂ ਰਿਹਾ। 


Tarsem Singh

Content Editor

Related News