ਗੋਲਫ : ਰਾਸ਼ਿਦ ਖਾਨ ਸਾਂਝੇ ''ਤੌਰ ''ਤੇ 6ਵੇਂ ਸਥਾਨ ''ਤੇ
Friday, Nov 22, 2019 - 09:18 PM (IST)

ਕੋਟਾ ਕਿਨਾਬਾਲੂ (ਮਲੇਸ਼ੀਆ)— ਭਾਰਤੀ ਗੋਲਫਰ ਰਾਸ਼ਿਦ ਖਾਨ ਸ਼ੁੱਕਰਵਾਰ ਨੂੰ 300,000 ਡਾਲਰ ਇਨਾਮੀ ਰਾਸ਼ੀ ਦੇ ਸਬਾਹ ਮਾਸਟਰਸ ਦੇ ਦੂਜੇ ਦੌਰ ਦੇ ਖੇਡ 'ਚ ਸਾਂਝੇ ਤੌਰ 'ਤੇ 6ਵੇਂ ਸਥਾਨ 'ਤੇ ਹੈ। ਖਰਾਬ ਮੌਸਮ ਦੇ ਕਾਰਨ ਦਿਨ ਦਾ ਖੇਡ ਪੂਰਾ ਨਹੀਂ ਹੋ ਸਕਿਆ ਤੇ ਦੂਜੇ ਦੌਰ 'ਚ ਇਸ ਭਾਰਤੀ ਖਿਡਾਰੀ ਦਾ ਚਾਰ ਹੋਲ ਦਾ ਖੇਡ ਬਚਿਆ ਹੋਇਆ ਹੈ। ਦੂਜੇ ਦੌਰ ਦੇ 14 ਹੋਲ ਦੇ ਖੇਡ ਤੋਂ ਬਾਅਦ ਉਸਦਾ ਕੁਲ ਸਕੋਰ ਛੇ ਅੰਡਰ ਦਾ ਹੈ। ਹੋਰ ਭਾਰਤੀਆਂ 'ਚ ਆਦਿਲ ਬੇਦੀ ਤੇ ਉਦਯਨ ਮਾਨੇ 10 ਹੋਲ ਦੇ ਖੇਡ ਤੋਂ ਬਾਅਦ ਤਿੰਨ ਅੰਡਰ ਦੇ ਸਕੋਰ ਦੇ ਨਾਲ ਸਾਂਝੇ ਤੌਰ 'ਤੇ 14ਵੇਂ ਸਥਾਨ 'ਤੇ ਸੀ।
ਕਰਣਦੀਪ ਕੋਚਰ 11 ਹੋਲ ਦੇ ਖੇਡ ਤੋਂ ਬਾਅਦ ਸਾਂਝੇ ਤੌਰ 'ਤੇ 32ਵੇਂ ਸਥਾਨ 'ਤੇ ਹੈ। ਖਾਲਿਨ ਜੋਸ਼ੀ ਨੇ ਦੂਜੇ ਦੌਰ ਦਾ ਖੇਡ ਪੂਰਾ ਕਰ ਲਿਆ ਤੇ ਉਹ ਸਾਂਝੇ ਤੌਰ ਦੇ ਨਾਲ 52ਵੇਂ ਸਥਾਨ 'ਤੇ ਹੈ। ਪਹਿਲੇ ਦੌਰ 'ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਅਮਨ ਰਾਜ ਨੇ ਦੂਜੇ ਦੌਰ 'ਚ ਆਪਣੀ ਲੈਅ ਬਰਕਰਾਰ ਨਹੀਂ ਰੱਖ ਸਕੇ ਤੇ 11 ਹੋਲ ਤੋਂ ਬਾਅਦ ਓਵਰ ਦਾ ਸਕੋਰ ਕੀਤਾ ਹੈ। ਜੋਤੀ ਰੰਧਾਵਾ ਸਾਂਝੇ ਤੌਰ 'ਤੇ (69,74) ਨੇ ਦੋ ਦੌਰ ਦਾ ਖੇਡ ਪੂਰਾ ਕਰ ਲਿਆ ਹੈ ਤੇ ਫਿਲਹਾਲ ਸਾਂਝੇ ਤੌਰ 'ਤੇ 62ਵੇਂ ਸਥਾਨ 'ਤੇ ਹੈ। ਉਸਦਾ ਕੱਟ ਹਾਸਲ ਕਰਨਾ ਦੂਜੇ ਖਿਡਾਰੀਆਂ ਦੇ ਪ੍ਰਦਰਸ਼ਨ 'ਤੇ ਨਿਰਭਰ ਕਰੇਗਾ।