ਗੋਲਫ : ਕਰਣਦੀਪ, ਚੌਹਾਨ ਤੇ ਅਰੁਣ ਸਾਂਝੇ ਤੌਰ ''ਤੇ ਬੜ੍ਹਤ ''ਤੇ
Wednesday, Dec 18, 2019 - 12:47 AM (IST)

ਬੈਂਗਲੁਰੂ— ਚੰਡੀਗੜ੍ਹ ਦੇ ਕਰਣਦੀਰ ਕੋਚਰ, ਮਾਓ ਦੇ ਓਮਪ੍ਰਕਾਸ਼ ਚੌਹਾਨ ਤੇ ਦਿੱਲੀ ਦੇ ਅਰੁਣ ਕੁਮਾਰ ਨੇ ਮੰਗਲਵਾਰ ਨੂੰ ਇੱਥੇ ਬੈਂਗਲੁਰੂ ਓਪਨ ਗੋਲਫ ਚੈਂਪੀਅਨਸ਼ਿਪ ਦੇ ਪਹਿਲੇ ਦੌਰ 'ਚ ਪੰਜ ਅੰਡਰ 67 ਦਾ ਸਕੋਰ ਬਣਾ ਕੇ ਸਾਂਝੇ ਤੌਰ 'ਤੇ ਬੜ੍ਹਤ ਹਾਸਲ ਕਰ ਲਈ। ਬੈਂਗਲੁਰੂ ਦੇ ਰਾਹਿਲ ਗੰਗਜ਼ੀ, ਦਿੱਲੀ ਦੇ ਕਪਿਲ ਕੁਮਾਰ ਤੇ ਗੁਰੂਗ੍ਰਾਮ ਦੇ ਅਭਿਸ਼ੇਕ ਕੁਹਾਰ ਨੇ ਚਾਰ ਅੰਡਰ 68 ਦਾ ਕਾਰਡ ਖੇਡਿਆ ਤੇ ਉਹ ਸਾਂਝੇ ਤੌਰ 'ਤੇ ਚੌਥੇ ਸਥਾਨ 'ਤੇ ਹੈ। ਮੌਜੂਦਾ ਚੈਂਪੀਅਨ ਸ਼੍ਰੀਲੰਕਾ ਦੇ ਅਨੁਰਾ ਰੋਹਨਾ ਨੇ 69 ਦਾ ਸਕੋਰ ਬਣਾਇਆ ਤੇ ਉਹ ਸਾਂਝੇ ਤੌਰ 'ਤੇ 7ਵੇਂ ਸਥਾਨ 'ਤੇ ਹੈ।