ਗੋਲਫ : ਗੌਰਿਕਾ ਬਿਸ਼ਨੋਈ ਤੀਜੇ, ਤਵੇਸਾ ਤੇ ਦੀਕਸ਼ਾ ਸਾਂਝੇ 23ਵੇਂ ਸਥਾਨ ''ਤੇ

Saturday, Oct 02, 2021 - 10:44 AM (IST)

ਗੋਲਫ : ਗੌਰਿਕਾ ਬਿਸ਼ਨੋਈ ਤੀਜੇ, ਤਵੇਸਾ ਤੇ ਦੀਕਸ਼ਾ ਸਾਂਝੇ 23ਵੇਂ ਸਥਾਨ ''ਤੇ

ਬਾਰਸੀਲੋਨਾ- ਭਾਰਤੀ ਗੋਲਫਰ ਗੌਰਿਕਾ ਬਿਸ਼ਨੋਈ ਨੇ ਐਸਟ੍ਰੇਲਾ ਡੈਮ ਲੇਡੀਜ਼ ਓਪਨ ਦੇ ਪਹਿਲੇ ਦੌਰ 'ਚ ਦੇ ਅੰਡਰ 70 ਦਾ ਕਾਰਡ ਖੇਡਿਆ ਜਿਸ ਨਾਲ ਉਹ ਚੋਟੀ 'ਤੇ ਚਲ ਰਹ ਸਵਾਜੀਲੈਂਡ ਦੀ ਨੋਬੁਹਲੇ ਡਲਾਮਿਨੀ (68) ਤੋਂ ਦੋ ਤੇ ਬੈਲਜੀਅਮ ਦੀ ਮੈਨਨ ਡਿ ਰੋਏ (69) ਤੋਂ ਇਕ ਸ਼ਾਟ ਪਿੱਛੇ ਚਲ ਰਹੀ ਹੈ। ਗੌਰਿਕਾ ਕੋਵਿਡ-19 ਮਹਾਮਾਰੀ ਕਾਰਨ 2020 'ਚ ਗੋਲਫ਼ ਤੋਂ ਦੂਰ ਰਹੀ ਸੀ ਤੇ ਉਨ੍ਹਾਂ ਨੇ ਪਿਛਲੇ ਦੋ ਮਹੀਨਿਆਂ ਤੋ ਯੂਰਪ 'ਚ ਖੇਡਣਾ ਸ਼ੁਰੂ ਕੀਤਾ ਹੈ। ਉਹ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਚਲ ਰਹੀ ਹੈ। ਹੋਰਨਾ ਭਾਰਤੀਆਂ 'ਚ ਤਵੇਸਾ ਮਲਿਕ ਤੇ ਦੀਕਸ਼ਾ ਡਾਗਰ ਨੇ ਬਰਾਬਰ ਇਵਨ ਪਾਰ 72 ਦਾ ਕਾਰਡ ਖੇਡਿਆ ਜਿਸ ਨਾਲ ਦੋਵੇਂ ਸੰਯੁਕਤ ਤੌਰ 'ਤੇ 23ਵੇਂ ਸਥਾਨ 'ਤੇ ਚਲ ਰਹੀਆਂ ਹਨ। ਵਾਣੀ ਕਪੂਰ ਸੰਯੁਕਤ 56ਵੇਂ, ਅਮਨਦੀਪ ਦ੍ਰਾਲ ਸੰਯੁਕਤ 94ਵੇਂ ਕੇ ਰਿਧੀਮਾ ਦਿਲਾਵੜੀ ਸਾਂਝੇ ਤੌਰ 'ਤੇ 114ਵੇਂ ਸਥਾਨ 'ਤ ਹਨ।


author

Tarsem Singh

Content Editor

Related News