ਗੋਲਫ : ਅਟਵਾਲ ਨੇ ਹੋਂਡਾ ਕਲਾਸਿਕ ਲਈ ਕੀਤਾ ਕੁਆਲੀਫਾਈ

Thursday, Feb 27, 2020 - 12:20 AM (IST)

ਗੋਲਫ : ਅਟਵਾਲ ਨੇ ਹੋਂਡਾ ਕਲਾਸਿਕ ਲਈ ਕੀਤਾ ਕੁਆਲੀਫਾਈ

ਫਲੋਰਿਡਾ— ਅਰਜੁਨ ਅਟਵਾਲ ਨੇ ਪੀ. ਜੀ. ਏ. ਟੂਰ ਦੇ ਸਭ ਤੋਂ ਕੜੇ ਮੰਡੇ ਕੁਆਲੀਫਾਇਰ ਦੇ ਜਰੀਏ 70 ਲੱਖ ਡਾਲਰ ਇਨਾਮੀ ਹੋਂਡਾ ਕਲਾਸਿਕ ਗੋਲਫ ਟੂਰਨਾਮੈਂਟ ਦੇ ਲਈ ਕੁਆਲੀਫਾਈ ਕੀਤਾ। ਇਸ ਟੂਰਨਾਮੈਂਟ ਦੇ ਲਈ ਚਾਰ ਸਥਆਨ ਦਾਅ 'ਤੇ ਲੱਗੇ ਸਨ। ਅਟਵਾਲ ਨੇ 67 ਦਾ ਸਕੋਰ ਬਣਾਇਆ ਪਰ ਤਿੰਨ ਹੋਰ ਨੇ 66 ਦੇ ਕਾਰਡ ਖੇਡਿਆ। ਕੈਨੇਡਾ ਦੇ ਐਡਮ ਸਵੇਨਸਨ ਨੇ ਵੀ 67 ਦਾ ਸਕੋਰ ਬਣਾਇਆ ਜਿਸ ਨਾਲ ਉਸ ਨੂੰ ਅਟਵਾਲ ਨਾਲ ਪਲੇਅ ਆਫ ਖੇਡਣਾ ਪਿਆ। ਅਟਵਾਲ ਨੇ ਪਲੇਅ ਆਫ 'ਚ ਬਾਜ਼ੀ ਮਾਰ ਕੇ ਹੋਂਡਾ ਕਲਾਸਿਕ 'ਚ ਜਗ੍ਹਾ ਬਣਾਈ।

 

author

Gurdeep Singh

Content Editor

Related News