Golden Boy ਨੀਰਜ ਚੋਪੜਾ ਨੂੰ ਮਿਲਿਆ ਮੇਜਰ ਧਿਆਨਚੰਦ ਖੇਲ ਰਤਨ ਪੁਰਸਕਾਰ

Saturday, Nov 13, 2021 - 06:33 PM (IST)

Golden Boy ਨੀਰਜ ਚੋਪੜਾ ਨੂੰ ਮਿਲਿਆ ਮੇਜਰ ਧਿਆਨਚੰਦ ਖੇਲ ਰਤਨ ਪੁਰਸਕਾਰ

ਸਪੋਰਟਸ ਡੈਸਕ- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ਨੀਵਾਰ ਨੂੰ ਨਵੀਂ ਦਿੱਲੀ 'ਚ ਖੇਡ ਐਵਾਰਡਸ ਲਈ ਐਲਾਨੇ ਖਿਡਾਰੀਆਂ ਨੂੰ ਐਵਾਰਡ ਤਕਸੀਮ ਕੀਤੇ। ਟੋਕੀਓ ਓਲੰਪਿਕ 2020 ਲਈ ਜੈਵਲਿਨ ਥ੍ਰੋਅ 'ਚ ਸ਼ਾਨਦਾਰ ਪ੍ਰਦਰਸ਼ਨ ਨਾਲ ਗੋਲਡ ਮੈਡਲ ਜਿੱਤਣ ਵਾਲੇ ਨੀਰਜ ਚੋਪੜਾ ਸਮੇਤ ਕੁਲ 12 ਖਿਡਾਰੀਆਂ ਨੂੰ ਮੇਜਰ ਧਿਆਨ ਚੰਦ ਖੇਲ ਰਤਨ ਐਵਾਰਡ ਨਾਲ ਨਵਾਜ਼ਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦਾ ਮਨਪ੍ਰੀਤ ਸਿੰਘ ‘ਖੇਲ ਰਤਨ’ ਨਾਲ ਸਨਮਾਨਿਤ, ਟੋਕੀਓ ਓਲੰਪਿਕ 'ਚ ਦੇਸ਼ ਲਈ ਜਿੱਤਿਆ ਸੀ ਕਾਂਸੀ ਤਮਗਾ

PunjabKesari

ਜ਼ਿਕਰਯੋਗ ਹੈ ਕਿ ਟੋਕੀਓ ਓਲੰਪਿਕ 'ਚ ਕੁਸ਼ਤੀ 'ਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੇ ਨਾਹਰੀ ਨਿਵਾਸੀ ਪਹਿਲਵਾਨ ਰਵੀ ਦਾਹੀਆ, ਪੈਰਾਲੰਪਿਕ 'ਚ ਐਥਲੈਟਿਕਸ 'ਚ ਸੋਨ ਤਮਗ਼ਾ ਜਿੱਤਣ ਵਾਲੇ ਖੇਵੜਾ ਨਿਵਾਸੀ ਸੁਮਿਤ ਅੰਤਿਲ ਤੇ ਪੈਰਾਲੰਪਿਕ ਦੇ ਨਿਸ਼ਾਨੇਬਾਜ਼ੀ 'ਚ ਸੋਨ ਤਮਗਾ ਜਿੱਤਣ ਵਾਲੇ ਪਿੰਡ ਕਥੂਰਾ, ਗੋਹਾਨਾ ਦੇ ਮਨੀਸ਼ ਨਰਵਾਲ ਨੂੰ ਖੇਲ ਰਤਨ ਦੇ ਸਰਵਉੱਚ ਐਵਾਰਡ ਮੇਜਰ ਧਿਆਨਚੰਦ ਖੇਲ ਰਤਨ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ।

PunjabKesari

ਕਬੱਡੀ ਖਿਡਾਰੀ ਸੰਦੀਪ ਨਰਵਾਲ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਸੁਮਿਤ ਹਰਿਆਣਾ ਦੇ ਰਹਿਣ ਵਾਲੇ ਹਨ। ਟੋਕੀਓ ਪੈਰਾਲੰਪਿਕ 2021 'ਚ ਉਨ੍ਹਾਂ ਨੇ ਭਾਰਤ ਲਈ ਗੋਲਡ ਮੈਡਲ ਆਪਣੇ ਨਾਂ ਕੀਤਾ ਸੀ। ਸੁਮਿਤ ਨੇ ਜੈਵਲਿਨ ਥ੍ਰੋਅ ਦੀ F64 ਕੈਟੇਗਰੀ 'ਚ ਵਰਲਡ ਰਿਕਾਰਡ ਨਾਲ ਸੋਨ ਤਮਗ਼ਾ ਜਿੱਤਿਆ ਸੀ। ਉਨ੍ਹਾਂ ਨੇ ਫ਼ਾਈਨਲ 'ਚ 68.55 ਮੀਟਰ ਦਾ ਬੈਸਟ ਥ੍ਰੋ੍ਅ ਕੀਤਾ ਸੀ।

PunjabKesari

ਨਿਸ਼ਾਨੇਬਾਜ਼ ਮਨੀਸ਼ ਨਰਵਾਲ ਹਰਿਆਣਾ ਦੇ ਫਰੀਦਾਬਾਦ ਜ਼ਿਲੇ ਦੇ ਰਹਿਣ ਵਾਲੇ ਹਨ। ਮਨੀਸ਼ ਨੇ ਟੋਕੀਓ ਪੈਰਾਲੰਪਿਕ 'ਚ ਗੋਲਡ ਆਪਣੇ ਨਾਂ ਕੀਤਾ ਸੀ। ਉਨ੍ਹਾਂ ਨੇ 218.2 ਦਾ ਸਕੋਰ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਸੀ। ਮਨੀਸ਼ ਨਰਵਾਲ ਫੁੱਟਬਾਲਰ ਬਣਨਾ ਚਾਹੁੰਦੇ ਸਨ।

ਇਹ ਵੀ ਪੜ੍ਹੋ : ਮੁਸ਼ਕਿਲਾਂ 'ਚ ਘਿਰ ਸਕਦੇ ਨੇ ਹਾਰਦਿਕ ਪੰਡਯਾ, ਗੈਂਗਸਟਰ ਦੀ ਪਤਨੀ ਨੇ ਲਾਏ ਗੰਭੀਰ ਇਲਜ਼ਾਮ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News