ਗੁਕੇਸ਼ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਨੌਜਵਾਨ ਗ੍ਰੈਂਡ ਮਾਸਟਰ

Tuesday, Jan 15, 2019 - 08:25 PM (IST)

ਗੁਕੇਸ਼ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਨੌਜਵਾਨ ਗ੍ਰੈਂਡ ਮਾਸਟਰ

ਨਵੀਂ ਦਿੱਲੀ (ਨਿਕਲੇਸ਼ ਜੈਨ)— ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿਚ 17ਵੇਂ ਦਿੱਲੀ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ-2019 ਵਿਚ ਭਾਰਤ ਦਾ ਡੀ. ਗੁਕੇਸ਼ ਦੁਨੀਆ ਦਾ ਦੂਜਾ ਸਭ ਤੋਂ ਨੌਜਵਾਨ ਗ੍ਰੈਂਡ ਮਾਸਟਰ ਬਣ ਗਿਆ ਹੈ। ਉਸ ਨੇ 12 ਸਾਲ 7 ਮਹੀਨੇ ਤੇ 17 ਦਿਨਾਂ ਦੀ ਉਮਰ ਵਿਚ ਇਹ ਕਾਰਨਾਮਾ ਕਰ ਦਿੱਤਾ। ਇਸ ਤੋਂ ਪਹਿਲਾਂ ਰੂਸ ਦੇ ਸੇਰਗੀ ਕਾਰਯਾਕਿਨ ਨੇ 1990 ਵਿਚ 12 ਸਾਲ 7 ਮਹੀਨੇ ਵਿਚ ਇਹ ਕਾਰਨਾਮਾ ਕੀਤਾ ਸੀ। 
ਇਸ ਦੌਰਾਨ ਉਸ ਨੇ ਭਾਰਤ ਦੇ ਸਭ ਤੋਂ ਘੱਟ ਉਮਰ ਦੇ  ਆਰ. ਪ੍ਰਗਿਆਨੰਦਾ ਦੇ ਗ੍ਰੈਂਡ ਮਾਸਟਰ ਬਣਨ ਦੇ ਰਿਕਰਾਡ ਨੂੰ ਵੀ ਪਛਾੜ ਦਿੱਤਾ, ਜਿਸ ਨੇ ਪਿਛਲੇ ਹੀ ਸਾਲ ਇਹ ਰਿਕਾਰਡ ਕਾਇਮ ਕੀਤਾ ਸੀ। ਉਹ 12 ਸਾਲ 10 ਮਹੀਨੇ ਤੇ 13 ਦਿਨ ਵਿਚ ਗ੍ਰੈਂਡ ਮਾਸਟਰ ਬਣਿਆ ਸੀ। ਹਾਲਾਂਕਿ 1993 ਵਿਚ ਭਾਰਤ ਦੇ ਪਰਿਮਾਰਜਨ ਨੇਗੀ ਵੀ 13 ਸਾਲ 4 ਮਹੀਨੇ 22 ਦਿਨਾਂ ਵਿਚ ਇਹ ਕਾਰਨਾਮਾ ਕਰ ਚੁੱਕਾ ਹੈ ਤੇ ਹੁਣ ਉਹ ਛੇਵੇਂ ਸਥਾਨ 'ਤੇ ਇਸ ਸੂਚੀ ਵਿਚ ਹੈ। ਗੁਕੇਸ਼ ਨੇ ਅੱਜ ਹੋਏ ਮੁਕਾਬਲੇ |'ਚ ਭਾਰਤ ਦੇ ਨੈਸ਼ਨਲ ਬਲਿਟਜ਼ ਚੈਂਪੀਅਨ ਦਿਨੇਸ਼ ਸ਼ਰਮਾ ਨੂੰ ਸ਼ਾਨਦਾਰ ਖੇਡ ਵਿਚ ਹਾਰ ਦਾ ਸਵਾਦ ਚਖਾਇਆ। 
ਜਾਰਜੀਆ ਦੇ ਲੇਵਨ ਤੇ ਭਾਰਤ ਨਾਰਾਇਣਨ ਵਿਚਾਲੇ ਖਿਤਾਬੀ ਹੋਵੇਗਾ ਮੁਕਾਬਲਾ
ਪ੍ਰਤੀਯੋਗਿਤਾ ਵਿਚ ਰਾਊਂਡ-9 ਦੇ ਮੁਕਾਬਲੇ ਤੋਂ ਬਾਅਦ ਈਰਾਨ ਦੇ ਮੌਸੋਦ ਮੋਸੇਦਗਾਪੋਰ ਨੂੰ ਝਟਕਾ ਦਿੰਦਿਆਂ ਜਾਰਜੀਆ ਦੇ ਲੇਵਨ ਪੰਤਸੁਲਿਆ ਨੇ ਅਤੇ ਹਮਵਤਨ ਦੇਵਾਸ਼ੀਸ਼ ਦਾਸ ਨੂੰ ਹਰਾਉਂਦਿਆਂ ਐੱਸ. ਐੱਲ. ਨਾਰਾਇਣਨ ਨੇ ਆਖਰੀ ਰਾਊਂਡ ਤੋਂ ਠੀਕ ਪਹਿਲਾਂ ਸਾਂਝੀ ਬੜ੍ਹਤ  ਹਾਸਲ ਕਰ ਲਈ ਹੈ। ਉਸ ਤੋਂ ਠੀਕ ਪਿੱਛੇ 12 ਖਿਡਾਰੀ 7 ਅੰਕਾਂ 'ਤੇ ਖੇਡ ਰਹੇ ਹਨ।  ਕੱਲ ਦਾ ਫੈਸਲਾਕੁੰਨ ਮੁਕਾਬਲਾ ਇਨ੍ਹਾਂ ਦੋਵਾਂ ਵਿਚਾਲੇ ਹੀ ਖੇਡਿਆ ਜਾਵੇਗਾ ਤੇ ਜਿੱਤਣ ਵਾਲਾ ਜੇਤੂ ਬਣਨ ਸਕਦਾ ਹੈ ਪਰ ਡਰਾਅ ਹੋਣ ਦੀ ਸਥਿਤੀ ਵਿਚ 7 ਅੰਕਾਂ ਵਿਚ ਖੇਡ ਰਿਹਾ ਕੋਈ ਵੀ ਖਿਡਾਰੀ ਜਿੱਤ ਦਰਜ ਕਰਦੇ ਹੋਏ ਖਿਤਾਬ ਦਾ ਦਾਅਵੇਦਾਰ ਬਣ ਸਕਦਾ ਹੈ।


Related News