WC ਤੋਂ ਬਾਅਦ ਧੋਨੀ ਖੇਡਣਗੇ ਜਾਂ ਨਹੀਂ, AUS ਦੇ ਮਹਾਨ ਗੇਂਦਬਾਜ਼ ਮੈਕਗ੍ਰਾ ਨੇ ਦਿੱਤਾ ਇਹ ਬਿਆਨ

06/20/2019 11:04:04 AM

ਸਪੋਰਟਸ ਡੈਸਕ— ਆਸਟਰੇਲੀਆ ਦੇ ਮਹਾਨ ਗੇਂਦਬਾਜ਼ ਗਲੇਨ ਮੈਕਗ੍ਰਾ ਇਸ ਸਮੇਂ ਝਾਰਖੰਡ ਦੀ ਰਾਜਧਾਨੀ ਅਤੇ ਧੋਨੀ ਦੇ ਜੱਦੀ ਸ਼ਹਿਰ ਰਾਂਚੀ 'ਚ ਹਨ ਅਤੇ ਯੁਵਾ ਗੇਂਦਬਾਜ਼ਾਂ ਨੂੰ ਗੇਂਦਬਾਜ਼ੀ ਦੀਆਂ ਬਾਰੀਕੀਆਂ ਸਿਖਾ ਰਹੇ ਹਨ। ਕੌਮਾਂਤਰੀ ਕ੍ਰਿਕਟ 'ਚ 900 ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਨੇ ਧੋਨੀ ਦੇ ਭਵਿੱਖ ਨੂੰ ਲੈ ਕੇ ਪੁੱਛੇ ਗਏ ਸਵਾਲ 'ਤੇ ਕਿਹਾ ਕਿ, ''ਉਨ੍ਹਾਂ 'ਚ ਅਜੇ ਬਹੁਤ ਕ੍ਰਿਕਟ ਬਾਕੀ ਹੈ ਅਤੇ ਉਨ੍ਹਾਂ ਨੂੰ ਉਦੋਂ ਤਕ ਕ੍ਰਿਕਟ ਖੇਡਣਾ ਚਾਹੀਦਾ ਹੈ ਜਦੋਂ ਤਕ ਉਨ੍ਹਾਂ ਦਾ ਮਨ ਕਰੇ।''
PunjabKesari
ਨੌਜਵਾਨ ਗੇਂਦਬਾਜ਼ਾਂ ਨੂੰ ਤਿਆਰ ਕਰ ਰਹੇ ਮੈਕਗ੍ਰਾ ਨੇ ਧੋਨੀ ਦੇ ਵਰਲਡ ਕੱਪ ਦੇ ਬਾਅਦ ਸੰਨਿਆਸ ਲੈਣ ਦੀ ਗੱਲ 'ਤੇ ਕਿਹਾ, ''ਉਨ੍ਹਾਂ ਨੇ ਸੀਮਿਤ ਓਵਰ ਦੇ ਕ੍ਰਿਕਟ 'ਚ ਚੰਗਾ ਕੀਤਾ, ਇਸ ਲਈ ਉਨ੍ਹਾਂ ਨੂੰ ਆਪਣਾ ਖੇਡ ਜਾਰੀ ਰਖਦੇ ਰਖਦੇ ਹੋਏ ਖੇਡਦੇ ਰਹਿਣਾ ਚਾਹੀਦਾ ਹੈ।'' ਐਤਵਾਰ ਨੂੰ ਪਾਕਿਸਤਾਨ ਖਿਲਾਫ ਮੈਚ ਖੇਡਣ ਦੇ ਬਾਅਦ ਉਹ ਭਾਰਤ ਵੱਲੋਂ ਸਭ ਤੋਂ ਵੱਧ (341) ਮੈਚ ਖੇਡਣ ਵਾਲੇ ਦੂਜੇ ਖਿਡਾਰੀ ਬਣ ਗਏ ਹਨ। ਉਨ੍ਹਾਂ ਤੋਂ ਜ਼ਿਆਦਾ ਮੈਚ ਖੇਡਣ ਦੇ ਮਾਮਲੇ 'ਚ ਸਚਿਨ ਤੇਂਦੁਲਕਰ ਸਭ ਤੋਂ ਅੱਗੇ ਹਨ।


Tarsem Singh

Content Editor

Related News