ਸਾਨ ਡਿਏਗੋ ਓਪਨ ਦੇ ਸੈਮੀਫਾਈਨਲ ’ਚ ਪੁੱਜੇ ਗਿਰੋਨ, ਨਾਕਾਸ਼ਿਮਾ

Sunday, Sep 25, 2022 - 04:11 PM (IST)

ਸਾਨ ਡਿਏਗੋ ਓਪਨ ਦੇ ਸੈਮੀਫਾਈਨਲ ’ਚ ਪੁੱਜੇ ਗਿਰੋਨ, ਨਾਕਾਸ਼ਿਮਾ

ਸਾਨ ਡਿਏਗੋ, (ਭਾਸ਼ਾ)- ਸਥਾਨਕ ਪ੍ਰਮੁੱਖ ਦਾਅਵੇਦਾਰ ਬ੍ਰੈਂਡਨ ਨਾਕਾਸ਼ਿਮਾ ਤੇ ਮਾਰਕਸ ਗਿਰੋਨ ਨੇ ਆਪਣੇ ਕੁਆਰਟਰ ਫਾਈਨਲ ਮੈਚ ਜਿੱਤ ਕੇ ਸਾਨ ਡਿਏਗੋ ਓਪਨ ਏ. ਟੀ. ਪੀ.-250 ਟੈਨਿਸ ਟੂਰਨਾਮੈਂਟ ਦੇ ਆਖਰੀ-4 ’ਚ ਜਗ੍ਹਾ ਬਣਾਈ। ਨਾਕਾਸ਼ਿਮਾ (21) ਨੇ ਘਰੇਲੂ ਕੋਰਟ ਦਾ ਫਾਇਦਾ ਉਠਾਉਂਦੇ ਹੋਏ 75ਵੀਂ ਰੈਂਕਿੰਗ ਦੇ ਡੇਨੀਅਲ ਇਲਾਹੀ ਗਾਲਾਨ ਨੂੰ 6-3, 4-6, 6-4 ਨਾਲ ਹਰਾਇਆ। 

ਇਸ ਤਰ੍ਹਾਂ ਉਸ ਨੇ 2022 ’ਚ ਕੋਲੰਬੀਆ ਦੇ ਖਿਡਾਰੀ ’ਤੇ ਆਪਣੀ ਦੂਜੀ ਜਿੱਤ ਦਰਜ ਕੀਤੀ। ਨਾਕਾਸ਼ਿਮਾ ਦਾ ਹੁਣ ਸੈਮੀਫਾਈਨਲ ’ਚ ਆਸਟ੍ਰੇਲੀਆ ਦੇ ਕ੍ਰਿਸਟੋਫਰ ਓਕੋਨੇਲ ਨਾਲ ਮੁਕਾਬਲਾ ਹੋਵੇਗਾ। ਦੂਜੇ ਪਾਸੇ ਓਕੋਨੇਲ ਨੇ ਦੂਜਾ ਦਰਜਾ ਪ੍ਰਾਪਤ ਜੇਨਸਨ ਬਰੂਕਸਬਾਈ ਨੂੰ 6-4, 4-6, 7-5 ਨਾਲ ਹਰਾ ਕੇ ਉਲਟਫੇਰ ਕੀਤਾ ਅਤੇ ਆਪਣੇ ਪਹਿਲੇ ਏ. ਟੀ. ਪੀ. ਟੂਰ ਸੈਮੀਫਾਈਨਲ ’ਚ ਜਗ੍ਹਾ ਪੱਕੀ ਕਰ ਲਈ। 

ਗਿਰੋਨ ਨੇ ਆਸਟਰੇਲੀਆ ਦੇ 83ਵੇਂ ਦਰਜੇ ਦੇ ਜੇਮਸ ਡਕਵਰਥ ਨੂੰ 7-6, 6-3 ਨਾਲ ਹਰਾ ਕੇ 2022 ’ਚ ਆਪਣਾ ਦੂਜੇ ਏ. ਟੀ. ਪੀ. ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ, ਜਿਸ ’ਚ ਉਸ ਨੂੰ ਦੂਜਾ ਦਰਜਾ ਪ੍ਰਾਪਤ ਡੇਨੀਅਲ ਇਵਾਨਸ ਤੋਂ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਇਵਾਂਸ ਨੇ ਕੁਆਰਟਰਫਾਈਨਲ ’ਚ ਫਰਾਂਸ ਦੇ ਕਾਂਸਟੈਂਟੀਨ ਲੇਸਟੀਨੇ ਨੂੰ 6-1, 6-3 ਨਾਲ ਹਰਾਇਆ।


author

Tarsem Singh

Content Editor

Related News