ਗਰਲਫ੍ਰੈਂਡ ਹੇਲਗਾ ਕਾਰਨ ਟ੍ਰੋਲ ਹੋਇਆ ਕੋਲੰਬੀਆ ਦਾ ਫੁੱਟਬਾਲ ਜੇਮਸ ਰੋਡ੍ਰਿਗਜ
Saturday, Jun 30, 2018 - 02:03 AM (IST)

ਜਲੰਧਰ-ਕੋਲੰਬੀਆ ਦਾ ਸਟਾਰ ਫੁੱਟਬਾਲਰ ਜੇਮਸ ਰੋਡ੍ਰਿਗਜ ਇਨ੍ਹਾਂ ਦਿਨਾਂ ਵਿਚ ਸੋਸ਼ਲ ਸਾਈਟਸ 'ਤੇ ਪ੍ਰਸ਼ੰਸਕਾਂ ਦੇ ਨਿਸ਼ਾਨੇ 'ਤੇ ਚੱਲ ਰਿਹਾ ਹੈ। ਦਰਅਸਲ ਉਮੀਦ ਮੁਤਾਬਕ ਪ੍ਰਦਰਸ਼ਨ ਨਾ ਕਰ ਸਕਣ 'ਤੇ ਜੇਮਸ ਨੂੰ ਸੇਨੇਗਲ ਵਿਰੁੱਧ ਮੈਚ ਦੌਰਾਨ 31ਵੇਂ ਮਿੰੰਟ ਵਿਚ ਹੀ ਰਿਪਲੇਸ ਕਰ ਲਿਆ ਗਿਆ ਸੀ। ਇਸ 'ਤੇ ਫੁੱਟਬਾਲ ਪ੍ਰਸ਼ੰਸਕਾਂ ਨੇ ਮਜ਼ਾ ਲੈਂਦਿਆਂ ਲਿਖਿਆ ਕਿ ਲੱਗਦਾ ਹੈ ਕਿ ਜੇਮਸ ਆਪਣੀ ਗਰਲਫ੍ਰੈਂਡ ਹੇਲਗਾ ਲਵਕਾਟੀ ਨਾਲ ਨਜ਼ਰਾਂ ਮਿਲਾਉਣ ਵਿਚ ਰੁੱਝਿਆ ਹੈ, ਇਸੇ ਲਈ ਤਾਂ ਉਹ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ। ਕਈਆ ਨੇ ਲਿਖਿਆ-ਜਦੋਂ ਇੰਨੀ ਖੂਬਸਰੂਤ ਗਰਲਫ੍ਰੈਂਡ ਹੋਵੇ ਤਾਂ ਚਿੰਤਾ ਤਾਂ ਰਹਿੰਦੀ ਹੀ ਹੈ।
ਜ਼ਿਕਰਯੋਗ ਹੈ ਕਿ ਜੇਮਸ ਨੇ ਆਪਣੀ ਟੀਮ ਦੇ ਸਾਥੀ ਡੇਵਿਡ ਓਸਿਪਨਾ ਦੀ ਭੈਣ ਡੇਨੀਅਲ ਨਾਲ ਸੱਤ ਸਾਲ ਪਹਿਲਾਂ ਵਿਆਹ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਜੇਮਸ ਦੀ ਹੇਲਗਾ ਨਾਲ ਵਧਦੀਆਂ ਨਜ਼ਦੀਕੀਆਂ ਕਾਰਨ ਹੀ ਉਸਦਾ ਡੇਨੀਅਲ ਨਾਲੋਂ ਰਿਸ਼ਤਾ ਟੁੱਟ ਗਿਆ। 2014 ਵਿਸ਼ਵ ਕੱਪ ਵਿਚ ਗੋਲਡਨ ਬੂਟ ਜਿੱਤ ਚੁੱਕਾ ਜੇਮਸ ਇਸ ਵਿਸ਼ਵ ਕੱਪ ਵਿਚ ਇਕ ਵੀ ਗੋਲ ਨਹੀਂ ਕਰ ਸਕਿਆ ਹੈ। ਅਜਿਹੇ ਵਿਚ ਪ੍ਰਸ਼ੰਸਕ ਉਸਦੀ ਗਰਲਫ੍ਰੈਂਡ ਹੇਲਗਾ ਨੂੰ ਵੀ ਕੋਸ ਰਹੇ ਹਨ।