ਨੇਮਾਰ ਦੀ EX ਗਰਲਫ੍ਰੈਂਡ ਹੋਈ ਕਨਫਿਊਜ਼, ਬ੍ਰਾਜ਼ੀਲ ਨੂੰ ਸਪੋਰਟ ਕਰਾ ਜਾ ਨਾ
Tuesday, Jun 19, 2018 - 10:50 PM (IST)
ਜਲੰਧਰ : ਬ੍ਰਾਜ਼ੀਲ ਦੇ ਸਟਾਰ ਫੁੱਟਬਾਲਰ ਨੇਮਾਰ ਦੀ ਸਾਬਕਾ ਗਰਲਫ੍ਰੈਂਡ ਸੋਰਜਾ ਵੁਸੇਲਿਕ ਇਨ੍ਹੀਂ ਦਿਨੀਂ ਅਜੀਬ ਗਫਲਤ 'ਚ ਚੱਲ ਰਹੀ ਹੈ। ਸੋਰਜਾ ਨੇ ਇਕ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਉਸ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਵਿਸ਼ਵ ਕੱਪ ਦੌਰਾਨ ਨੇਮਾਰ ਦੀ ਟੀਮ ਬ੍ਰਾਜ਼ੀਲ ਦਾ ਸਮਰਥਨ ਕਰੇ ਜਾਂ ਆਪਣੇ ਦੇਸ਼ ਅਰਥਾਤ ਸਰਬੀਆ ਨੂੰ। ਸੋਰਜਾ ਨੇ ਕਿਹਾ-ਦੇਸ਼ਭਗਤੀ ਇਕ ਪਾਸੇ, ਇਨਸਾਨੀ ਰਿਸ਼ਤੇ ਇਕ ਪਾਸੇ। ਮੈਂ ਇਸ ਸਥਿਤੀ ਵਿਚ ਦੋਵਾਂ ਦੇਸ਼ਾਂ ਨੂੰ ਸ਼ੁੱਭਕਾਮਨਾਵਾਂ ਦੇਣਾ ਚਾਹੁੰਦੀ ਹਾਂ। ਉਂਝ ਮੈਂ ਸ਼ੁਰੂ ਤੋਂ ਹੀ ਫੁੱਟਬਾਲ ਦੀ ਵੱਡੀ ਪ੍ਰਸ਼ੰਸਕ ਰਹੀ ਹਾਂ। ਅਜਿਹੀ ਹਾਲਤ ਵਿਚ ਪੂਰੀ ਕੋਸ਼ਿਸ਼ ਕਰਾਂਗਾ ਕਿ ਫਾਈਨਲ ਮੈਚ ਜ਼ਰੂਰ ਦੇਖਾਂ। ਜ਼ਿਕਰਯੋਗ ਹੈ ਕਿ ਸੋਰਜਾ ਪਲੇਅ ਬੁਆਏ ਮਾਡਲ ਵੀ ਰਹਿ ਚੁੱਕੀ ਹੈ। ਨੇਮਾਰ ਨਾਲ ਉਸ ਦੀ ਮੁਲਾਕਾਤ 2014 'ਚ ਇਬੀਸਾ ਵਿਚ ਹੋਈ ਸੀ। ਦੁਨੀਆ ਦੀਆਂ ਨਜ਼ਰਾਂ ਵਿਚ ਉਹ ਉਦੋਂ ਆਈ ਸੀ, ਜਦੋਂ ਨੇਮਾਰ ਉਸ ਨੂੰ ਆਪਣੇ ਪ੍ਰਾਈਵੇਟ ਜੈੱਟ 'ਤੇ ਛੁੱਟੀਆਂ ਮਨਾਉਣ ਲਈ ਸਪੇਨ ਲੈ ਕੇ ਗਿਆ ਸੀ।