ਰੋਨਾਲਡੋ ਦੇ ਨਾਲ ਦੁਬਈ ਟੂਰ ''ਤੇ ਗਈ ਗਰਲਫ੍ਰੈਂਡ ਜਾਰਜਿਨਾ ਦੀ ਬੈਲਫੀ ਆਈ ਚਰਚਾ ''ਚ
Thursday, Jan 10, 2019 - 05:09 AM (IST)
ਜਲੰਧਰ- ਪੁਰਤਗਾਲ ਦਾ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਇਨ੍ਹੀਂ ਦਿਨੀਂ ਗਰਲਫ੍ਰੈਂਡ ਜਾਰਜਿਨਾ ਰੋਡ੍ਰਿਗਜ਼ ਦੇ ਨਾਲ ਮੁੰਬਈ ਟੂਰ 'ਤੇ ਹੈ। ਇਸੇ ਟੂਰ ਦੌਰਾਨ ਜਾਰਜਿਨਾ ਵਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪਾਈ ਗਈ ਬੈਲਫੀ (ਮੋਬਾਇਲ ਨਾਲ ਸ਼ੀਸ਼ੇ ਦੇ ਸਾਹਮਣੇ ਲਈ ਗਈ ਸਰੀਰ ਦੇ ਉਭਾਰ ਦਿਖਾਉਂਦੀ ਫੋਟੋ) ਸੋਸ਼ਲ ਸਾਈਟਸ 'ਤੇ ਚਰਚਾ ਦਾ ਕੇਂਦਰ ਬਣੀ ਹੋਈ ਹੈ। ਉਕਤ ਫੋਟੋ ਵਿਚ ਜਾਰਜਿਨਾ ਇਕ ਆਲੀਸ਼ਾਨ ਫਲੈਟ ਵਿਚ ਬਣੇ ਸਵਿਮਿੰਗ ਪੂਲ ਕੋਲ ਖੜ੍ਹੀ ਸ਼ੀਸ਼ੇ ਵਿਚ ਉਕਤ ਫੋਟੋ ਲੈਂਦੀ ਦਿਸਦੀ ਹੈ। ਉਨ੍ਹਾਂ ਦੇ ਪਿੱਛੇ ਹੀ ਰੋਨਾਲਡੋ ਬੈਠਾ ਹੈ, ਜੋ ਉਸ ਵੱਲ ਵੇਖ ਰਿਹਾ ਹੈ। ਫੋਟੋ 'ਚ ਕੈਪਸ਼ਨ ਹੈ-ਗੁੱਡ ਮਾਰਨਿੰਗ। 



ਜਾਰਜਿਨਾ ਵਲੋਂ ਪਾਈ ਗਈ ਇਹ ਫੋਟੋ ਸੋਸ਼ਲ ਸਾਈਟਸ 'ਤੇ ਇੰਨੀ ਹਿੱਟ ਹੋਈ ਕਿ ਇਸ ਨੂੰ ਪਹਿਲੇ 6 ਘੰਟਿਆਂ ਵਿਚ ਹੀ ਲਗਭਗ 11 ਲੱਖ ਲਾਈਕ ਆ ਗਏ।ਲਗਭਗ 8.8 ਮਿਲੀਅਨ ਫਾਲੋਅਰਜ਼ ਵਾਲੀ ਜਾਰਜਿਨਾ ਨੇ ਇਸ ਤੋਂ ਇਕ ਦਿਨ ਪਹਿਲਾਂ ਵੀ ਬੈੱਡਰੂਮ 'ਚੋਂ ਆਪਣੀ ਬੈਲਫੀ ਪਾਈ ਸੀ।




ਦੱਸ ਦੇਈਏ ਕਿ ਰੋਨਾਲਡੋ ਇਨ੍ਹੀਂ ਦਿਨੀਂ ਆਪਣੇ ਪੂਰੇ ਪਰਿਵਾਰ ਨਾਲ ਦੁਬਈ ਟੂਰ 'ਤੇ ਹੈ। ਰੋਨਾਲਡੋ ਨੇ ਟੂਰ ਲਈ ਪ੍ਰੋਫੈਸ਼ਨਲ ਫੁੱਟਬਾਲ ਤੋਂ ਕੁਝ ਸਮੇਂ ਲਈ ਬ੍ਰੇਕ ਲਈ ਹੈ। ਜੁਵੈਂਟਸ ਕਲੱਬ ਵਲੋਂ ਖੇਡਦੇ ਹੋਏ ਰੋਨਾਲਡੋ ਨੇ ਆਪਣੀ ਟੀਮ ਦੇ ਸੈਂਪਡੋਰੀਆ ਖਿਲਾਫ ਹੋਏ ਮੈਚ 'ਚ ਹਿੱਸਾ ਨਹੀਂ ਲਿਆ ਸੀ। ਹੁਣ ਉਮੀਦ ਹੈ ਕਿ ਉਹ ਸ਼ਨੀਵਾਰ ਨੂੰ ਬੋਲੋਗ੍ਰਾ ਖਿਲਾਫ ਮੈਚ ਦੌਰਾਨ ਹਿੱਸਾ ਲਵੇਗਾ।


