ਗਿਲਸ ਸਾਈਮਨ ਨੇ ਕਿਹਾ- ਮੇਰੀ ਪਤਨੀ ਹੈ ਰਾਫ਼ੇਲ ਨਡਾਲ ਦੀ ਵੱਡੀ ਪ੍ਰਸ਼ੰਸਕ

Tuesday, Dec 01, 2020 - 04:34 PM (IST)

ਗਿਲਸ ਸਾਈਮਨ ਨੇ ਕਿਹਾ- ਮੇਰੀ ਪਤਨੀ ਹੈ ਰਾਫ਼ੇਲ ਨਡਾਲ ਦੀ ਵੱਡੀ ਪ੍ਰਸ਼ੰਸਕ

ਨਵੀਂ ਦਿੱਲੀ— ਫ਼ਰਾਂਸ ਦੇ ਪ੍ਰੋਫ਼ੈਸ਼ਨਲ ਟੈਨਿਸ ਪਲੇਅਰ ਗਿਲਸ ਸਾਈਮਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਤਨੀ ਰਾਫ਼ੇਲ ਨਡਾਲ ਦੀ ਵੱਡੀ ਪ੍ਰਸ਼ੰਸਕ ਹੈ ਜਦਕਿ ਦੋਵੇਂ ਪੁੱਤਰ ਵੀ ਉਸੇ ਦਾ ਸਾਥ ਦਿੰਦੇ ਹਨ। 
ਇਹ ਵੀ ਪੜ੍ਹੋ : ਰੋਹਿਤ ਦੀ ਗ਼ੈਰਮੌਜੂਦਗੀ ਦਾ ਮੁੱਦਾ ਭੱਖਿਆ, BCCI ਨੇ ਕੋਹਲੀ, ਸ਼ਾਸਤਰੀ ਨਾਲ ਕੀਤੀ ਅਹਿਮ ਮੀਟਿੰਗ : ਰਿਪੋਰਟ


PunjabKesari
ਸਾਈਮਨ ਨੇ ਕਿਹਾ ਕਿ ਨਡਾਲ ਦੇ ਪ੍ਰਸ਼ੰਸਕ ਮੇਰੇ ਘਰ 'ਚ ਇੰਨੇ ਵੱਡੇ ਹਨ ਕਿ ਕਈ ਵਾਰ ਮੈਨੂੰ ਵੀ ਦਿੱਕਤ ਹੋਣ ਲਗਦੀ ਹੈ। ਸਾਈਮਨ ਨੇ ਕਿਹਾ ਕਿ 2017 'ਚ ਜਦੋਂ ਰੋਜਰ ਫ਼ੈਡਰਰ ਨੇ ਨਡਾਲ ਨੂੰ ਆਸਟਰੇਲੀਅਨ ਓਪਨ ਦੇ ਪੰਜ ਸੈੱਟ 'ਚ ਹਰਾਇਆ ਸੀ ਉਦੋਂ ਉਸ ਦੇ ਦੋਵੇਂ ਪੁੱਤਰ ਬਹੁਤ ਗ਼ੁੱਸੇ 'ਚ ਸਨ। ਫਿਰ ਥੋੜ੍ਹੀ ਦੇਰ ਬਾਅਦ ਉਨ੍ਹਾਂ ਦਾ ਫ਼ੇਵਰੇਟ ਹੀਰੋ ਰੋਜਰ ਫ਼ੈਡਰਰ ਹੋ ਗਿਆ। ਸਾਈਮਨ ਦਾ ਕਹਿਣਾ ਹੈ ਕਿ ਮੇਰੇ ਬੱਚੇ ਚਾਹੁੰਦੇ ਹਨ ਕਿ ਮੈਂ ਰੋਜਰ ਫ਼ੈਡਰਰ ਦੇ ਖਿਲਾਫ ਖੇਡਾਂ ਅਤੇ ਉਸ 'ਚ ਹਾਰ ਜਾਵਾਂ।


author

Tarsem Singh

Content Editor

Related News