ਗਿੱਲ ਨੇ ਰਚਿਆ ਇਤਿਹਾਸ, ਇਸ ਮਾਮਲੇ ''ਚ ਧਵਨ ਅਤੇ ਨਵਜੋਤ ਸਿੱਧੂ ਨੂੰ ਛੱਡਿਆ ਪਿੱਛੇ
Thursday, Jun 18, 2026 - 10:42 AM (IST)
ਸਪੋਰਟਸ ਡੈਸਕ : ਭਾਰਤੀ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੇ ਅਫਗਾਨਿਸਤਾਨ ਖਿਲਾਫ 154 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ । ਗਿੱਲ ਨੇ ਭਾਰਤ ਲਈ ਸਭ ਤੋਂ ਪਾਰੀਆਂ ਵਿੱਚ 3000 ਵਨਡੇ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ । ਇਸ ਤੋਂ ਪਹਿਲਾ ਇਹ ਰਿਕਾਰਡ ਸ਼ਿਖਰ ਧਵਨ ਅਤੇ ਸ਼੍ਰੇਅਸ ਅਈਅਰ ਦੇ ਨਾਂ ਸੀ ।
ਗਿੱਲ ਨੇ 62 ਵਿੱਚ ਵਨਡੇ ਵਿੱਚ 3 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਹਨ ਅਤੇ ਲਿਸਟ ਵਿੱਚ ਪਹਿਲੇ ਸਥਾਨ 'ਤੇ ਆ ਗਏ ਹਨ । ਦੂਜੇ ਸਥਾਨ 'ਤੇ ਧਵਨ ਅਤੇ ਸ਼੍ਰੇਅਸ ਅਈਅਰ ਹੈ ਜਿਨ੍ਹਾਂ ਨੇ 72 ਪਾਰੀਆਂ ਵਿੱਚ ਅਜਿਹਾ ਕੀਤਾ ਹੈ । ਇਸ ਰਿਕਾਰਡ ਲਿਸਟ ਵਿੱਚ ਤੀਜੇ ਨੰਬਰ 'ਤੇ ਵਿਰਾਟ ਕੋਹਲੀ ਹੈ ਜਿਸ ਨੇ 75 ਪਾਰੀਆਂ ਵਿੱਚ 3 ਹਜ਼ਾਰ ਵਨਡੇ ਦੌੜਾਂ ਬਣਾਈਆਂ ਹਨ । ਚੌਥੇ ਅਤੇ ਪੰਜਵੇਂ ਸਥਾਨ 'ਤੇ ਕੇ.ਐਲ ਰਾਹੁਲ (78) ਅਤੇ ਨਵਜੋਤ ਸਿੰਘ ਸਿੱਧੂ (79) ਹੈ ।
ਇਸ ਦੇ ਨਾਲ ਹੀ ਭਾਰਤ ਲਈ ਸਭ ਤੋਂ ਤੇਜ਼ 3000 ਦੌੜਾਂ (ਗੇਂਦਾ ਦੇ ਹਿਸਾਬ ਨਾਲ) ਵਾਲੀਆਂ ਵਿੱਚ ਗਿੱਲ ਦੂਜੇ ਸਥਾਨ 'ਤੇ ਪਹੁੰਚ ਗਏ ਹਨ । ਗਿੱਲ ਨੇ 3016 ਗੇਂਦਾਂ 'ਤੇ ਅਜਿਹਾ ਕੀਤਾ ਹੈ । ਉੱਥੇ ਹੀ ਕਪਿਲ ਦੇਵ ਨੇ 2995 ਦੌੜਾਂ 'ਤੇ 3 ਹਜ਼ਾਰ ਦੌੜਾਂ ਬਣਾਈਆਂ ਹਨ । ਤੀਜੇ ਅਤੇ ਚੌਥੇ ਸਥਾਨ 'ਤੇ ਸ਼੍ਰੇਅਸ ਅਈਅਰ ਅਤੇ ਵਰਿੰਦਰ ਸਹਿਵਾਗ ਹੈ, ਜਿਨ੍ਹਾਂ ਨੇ 3049 ਅਤੇ 3164 ਗੇਂਦਾਂ ਦਾ ਸਹਾਰਾ ਲੈ ਕੇ 3 ਹਜ਼ਾਰ ਦੌੜਾਂ ਬਣਾਈਆਂ ਸਨ ।
