ਬੈਨ ਸਟੋਕਸ ਨੇ ਤੋੜ''ਤੇ ਸਾਰੇ ਰਿਕਾਰਡ ! ਬਣ ਗਿਆ ਲੀਗ ਦਾ ਸਭ ਤੋਂ ਮਹਿੰਗਾ ਖਿਡਾਰੀ, ਇਸ ਟੀਮ ਨੇ ਕੀਤਾ ਸਾਈਨ
Wednesday, Sep 02, 2026 - 12:06 PM (IST)
ਸਪੋਰਟਸ ਡੈਸਕ- ਇੰਗਲੈਂਡ ਦੇ ਸਾਬਕਾ ਕਪਤਾਨ ਅਤੇ ਸਟਾਰ ਆਲਰਾਊਂਡਰ ਬੇਨ ਸਟੋਕਸ ਐਡਿਲੇਡ ਸਟ੍ਰਾਈਕਰਜ਼ ਨਾਲ ਕਰਾਰ ਕਰ ਕੇ ਬਿਗ ਬੈਸ਼ ਲੀਗ (BBL) ਦੇ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀਆਂ 'ਚ ਸ਼ਾਮਲ ਹੋ ਗਿਆ ਹੈ। ਸਟੋਕਸ ਪੂਰੇ 2026-27 ਸੀਜ਼ਨ ਲਈ ਟੀਮ ਨਾਲ ਉਪਲਬਧ ਰਹਿਣਗੇ।
ਮੀਡੀਆ ਰਿਪੋਰਟਾਂ ਅਨੁਸਾਰ, ਇਹ ਡੀਲ 5 ਲੱਖ ਆਸਟ੍ਰੇਲੀਆਈ ਡਾਲਰ (ਕਰੀਬ 3.40 ਕਰੋੜ ਰੁਪਏ) 'ਚ ਤੈਅ ਹੋਈ ਹੈ, ਜੋ ਪਹਿਲਾਂ ਪਾਕਿਸਤਾਨੀ ਬੱਲੇਬਾਜ਼ ਬਾਬਰ ਆਜ਼ਮ ਲੀਗ ਦਾ ਸਭ ਤੋਂ ਮਹਿੰਗਾ ਖਿਡਾਰੀ ਸੀ, ਜਿਸ ਨੂੰ ਸਿਡਨੀ ਸਿਕਸਰਜ਼ ਨੇ 4,20,000 ਆਸਟ੍ਰੇਲੀਆਈ ਡਾਲਰ ਦੀ ਕੀਮਤ 'ਤੇ ਖਰੀਦਿਆ ਸੀ।
ਇਹ ਵੀ ਪੜ੍ਹੋ- ਭਾਰਤੀਆਂ ਨੂੰ Visa-Free ਐਂਟਰੀ ਦੇਵੇਗਾ ਇਹ ਬੇਹੱਦ ਖ਼ੂਬਸੂਰਤ ਦੇਸ਼ ! PM ਮੋਦੀ ਦੇ ਦੌਰੇ ਮਗਰੋਂ ਹੋਇਆ ਐਲਾਨ
BBL ਦੇ ਨਵੇਂ ਕਾਂਟਰੈਕਟ ਸਿਸਟਮ ਦੇ ਲਾਗੂ ਹੋਣ ਤੋਂ ਬਾਅਦ ਸਟੋਕਸ ਸਿੱਧੇ ਸਾਈਨ ਕੀਤੇ ਜਾਣ ਵਾਲੇ ਪਹਿਲੇ ਅੰਤਰਰਾਸ਼ਟਰੀ ਖਿਡਾਰੀ ਬਣ ਗਏ ਹਨ। ਇਸ ਨਵੇਂ ਨਿਯਮ ਨਾਲ ਟੀਮਾਂ ਨੂੰ ਵਿਦੇਸ਼ੀ ਖਿਡਾਰੀਆਂ 'ਤੇ ਜ਼ਿਆਦਾ ਰਕਮ ਖਰਚਣ ਦੀ ਆਜ਼ਾਦੀ ਮਿਲੀ ਹੈ। BBL 2026-27 ਇਸ ਲੀਗ ਦਾ 16ਵਾਂ ਸੀਜ਼ਨ ਹੈ, ਜਿਸ ਦੀ ਸ਼ੁਰੂਆਤ 12 ਦਸੰਬਰ ਤੋਂ ਹੋਵੇਗੀ। ਲੀਗ ਦਾ ਪਹਿਲਾ ਮੈਚ ਮੈਲਬੌਰਨ ਰੇਨੇਗੇਡਸ ਅਤੇ ਪਰਥ ਸਕੋਰਚਰਜ਼ ਵਿਚਾਲੇ ਚੇਨਈ 'ਚ ਖੇਡਿਆ ਜਾਵੇਗਾ। ਲੀਗ ਸਟੇਜ 17 ਜਨਵਰੀ ਤੱਕ ਚੱਲੇਗੀ ਅਤੇ ਨਾਕਆਊਟ ਤੇ ਫਾਈਨਲ ਮੁਕਾਬਲੇ 19 ਤੋਂ 26 ਜਨਵਰੀ ਦੇ ਵਿਚਕਾਰ ਹੋਣਗੇ।
ਜ਼ਿਕਰਯੋਗ ਹੈ ਕਿ ਇਹ ਸਟੋਕਸ ਦਾ BBL 'ਚ ਦੂਜਾ ਸੀਜ਼ਨ ਹੋਵੇਗਾ। ਇਸ ਤੋਂ ਪਹਿਲਾਂ ਉਹ 2014-15 ਵਿੱਚ ਮੈਲਬੌਰਨ ਰੇਨੇਗੇਡਸ ਲਈ 4 ਮੈਚ ਖੇਡ ਚੁੱਕੇ ਹਨ। ਐਡਿਲੇਡ ਸਟ੍ਰਾਈਕਰਜ਼ ਨਾਲ ਜੁੜਨ 'ਤੇ ਖ਼ੁਸ਼ੀ ਜਾਹਰ ਕਰਦਿਆਂ ਸਟੋਕਸ ਨੇ ਕਿਹਾ, "ਆਸਟ੍ਰੇਲੀਆ 'ਚ ਖੇਡਣਾ ਹਮੇਸ਼ਾ ਹੀ ਸਪੈਸ਼ਲ ਹੁੰਦਾ ਹੈ ਅਤੇ ਐਡਿਲੇਡ ਓਵਲ ਇੱਕ ਸ਼ਾਨਦਾਰ ਗਰਾਊਂਡ ਹੈ। ਮੈਂ ਨਵੇਂ ਸੀਜ਼ਨ 'ਚ ਟੀਮ ਦੀ ਜਿੱਤ 'ਚ ਯੋਗਦਾਨ ਪਾਉਣ ਅਤੇ ਪ੍ਰਸ਼ੰਸਕਾਂ ਨੂੰ ਐਂਟਰਟੇਨ ਕਰਨ ਲਈ ਕਾਫ਼ੀ ਐਕਸਾਈਟਿਡ ਹਾਂ।"
ਇਹ ਵੀ ਪੜ੍ਹੋ- ਮਿਡਲ ਈਸਟ ਤੋਂ ਥਾਈਲੈਂਡ ਲਈ ਰਵਾਨਾ ਹੋਇਆ 'USS ਅਬਰਾਹਮ ਲਿੰਕਨ' ! ਜੰਗ ਦਾ ਥਕੇਂਵਾਂ ਲਾਹੁਣਗੇ 5000 ਜਵਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
