ਜੋ ਰੂਟ ਨੇ ਰਚਿਆ ਇਤਿਹਾਸ ! ਦ੍ਰਾਵਿੜ-ਸਮਿਥ ਵਰਗੇ ਧਾਕੜਾਂ ਨੂੰ ਪਛਾੜ ਬਣ ਗਿਆ No.-1
Friday, Sep 11, 2026 - 02:11 PM (IST)
ਸਪੋਰਟਸ ਡੈਸਕ- ਇੰਗਲੈਂਡ ਦੇ ਧਾਕੜ ਬੱਲੇਬਾਜ਼ ਜੋ ਰੂਟ ਨੇ ਟੈਸਟ ਕ੍ਰਿਕਟ 'ਚ ਇਤਿਹਾਸ ਰਚ ਦਿੱਤਾ ਹੈ। ਉਹ ਕ੍ਰਿਕਟ ਦੇ ਇਸ ਸਭ ਤੋਂ ਲੰਬੇ ਫਾਰਮੈਟ 'ਚ ਸਭ ਤੋਂ ਵੱਧ ਕੈਚ ਫੜਨ ਵਾਲਾ ਫੀਲਡਰ ਬਣ ਗਿਆ ਹੈ। ਪਾਕਿਸਤਾਨ ਖ਼ਿਲਾਫ਼ ਐਜਬੈਸਟਨ 'ਚ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਦੌਰਾਨ ਰੂਟ ਨੇ ਆਪਣੇ ਟੈਸਟ ਕਰੀਅਰ ਦਾ 220ਵਾਂ ਕੈਚ ਫੜਿਆ। ਇਸ ਕੈਚ ਨਾਲ ਉਹ ਆਸਟ੍ਰੇਲੀਆ ਦੇ ਸਟੀਵ ਸਮਿਥ (219 ਕੈਚ) ਦਾ ਰਿਕਾਰਡ ਤੋੜ ਕੇ ਟੈਸਟ ਕ੍ਰਿਕਟ 'ਚ ਸਭ ਤੋਂ ਵੱਧ ਕੈਚ ਫੜਨ ਵਾਲਾ ਫੀਲਡਰ ਬਣ ਗਿਆ ਹੈ।
ਐਜਬੈਸਟਨ 'ਚ ਖੇਡੇ ਜਾ ਰਹੇ ਇੰਗਲੈਂਡ-ਪਾਕਿਸਤਾਨ ਟੈਸਟ ਮੈਚ 'ਚ ਪਾਕਿਸਤਾਨ ਦੀ ਦੂਜੀ ਪਾਰੀ ਦੇ ਪਹਿਲੇ ਹੀ ਓਵਰ 'ਚ ਤੇਜ਼ ਗੇਂਦਬਾਜ਼ ਓਲੀ ਰੌਬਿਨਸਨ ਦੀ ਗੇਂਦ 'ਤੇ ਪਾਕਿਸਤਾਨੀ ਸਲਾਮੀ ਬੱਲੇਬਾਜ਼ ਅਬਦੁੱਲਾ ਸ਼ਫ਼ੀਕ ਦੇ ਬੱਲੇ ਦਾ ਬਾਹਰੀ ਕਿਨਾਰਾ ਲੱਗਿਆ ਤੇ ਪਹਿਲੀ ਸਲਿੱਪ 'ਤੇ ਖੜ੍ਹੇ ਜੋਅ ਰੂਟ ਨੇ ਇਸ ਨੀਂਵੇਂ ਕੈਚ ਨੂੰ ਸ਼ਾਨਦਾਰ ਤਰੀਕੇ ਨਾਲ ਫੜ ਕੇ ਟੈਸਟ ਕ੍ਰਿਕਟ 'ਚ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ।
ਇਹ ਵੀ ਪੜ੍ਹੋ- 'ਸਾਨੂੰ ਜਿਤਾਓ, ਹਰੇਕ ਵੋਟਰ ਨੂੰ ਦੇਵਾਂਗੇ 5,000 ਡਾਲਰ..!', ਟਰੰਪ ਨੇ ਕਰ'ਤਾ ਵੱਡਾ ਐਲਾਨ
ਇਸ ਮਾਮਲੇ 'ਚ ਹੁਣ ਇੰਗਲੈਂਡ ਦਾ ਜੋਅ ਰੂਟ 220 ਕੈਚਾਂ ਨਾਲ ਸਭ ਤੋਂ ਪਹਿਲੇ ਨੰਬਰ 'ਤੇ ਹੈ, ਜਦਕਿ ਆਸਟ੍ਰੇਲੀਆਈ ਧਾਕੜ ਸਟੀਵ ਸਮਿਥ 219 ਟੈਸਟ ਕੈਚਾਂ ਨਾਲ ਦੂਜੇ, ਭਾਰਤੀ ਦਿੱਗਜ ਰਾਹੁਲ ਦ੍ਰਾਵਿੜ 210 ਕੈਚਾਂ ਨਾਲ ਤੀਜੇ, ਸ਼੍ਰੀਲੰਕਾ ਦੇ ਮਹੇਲਾ ਜੈਵਰਧਨੇ 205 ਕੈਚਾਂ ਨਾਲ ਚੌਥੇ ਤੇ ਦੱਖਣੀ ਅਫਰੀਕਾ ਦੇ ਲੈਜੇਂਡ ਆਲਰਾਊਂਡਰ ਜੈਕ ਕੈਲਿਸ 200 ਕੈਚਾਂ ਨਾਲ 5ਵੇਂ ਸਥਾਨ 'ਤੇ ਕਾਬਜ਼ ਹਨ।
ਜ਼ਿਕਰਯੋਗ ਹੈ ਕਿ ਇਸ ਮੈਚ 'ਚ ਇੰਗਲੈਂਡ ਨੇ ਆਪਣੀ ਪਹਿਲੀ ਪਾਰੀ 'ਚ 453 ਦੌੜਾਂ ਬਣਾ ਕੇ ਪਾਕਿਸਤਾਨ 'ਤੇ 320 ਦੌੜਾਂ ਦੀ ਮਜ਼ਬੂਤ ਲੀਡ ਹਾਸਲ ਕੀਤੀ। ਪਾਕਿਸਤਾਨ ਦੀ ਟੀਮ ਪਹਿਲੀ ਪਾਰੀ 'ਚ ਸਿਰਫ਼ 133 ਦੌੜਾਂ 'ਤੇ ਸਿਮਟ ਗਈ ਸੀ ਅਤੇ ਦੂਜੀ ਪਾਰੀ 'ਚ ਵੀ ਉਸ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਹੈ, ਜਿਸ ਤੋਂ ਬਾਅਦ ਇਸ ਮੁਕਾਬਲੇ 'ਤੇ ਇੰਗਲੈਂਡ ਦੀ ਪਕੜ ਮਜ਼ਬੂਤ ਹੋ ਗਈ ਹੈ।
ਇਹ ਵੀ ਪੜ੍ਹੋ- 13 ਸਾਲਾਂ ਤੋਂ ਫਰਾਰ ਚੱਲ ਰਹੇ ਹਰਨੇਕ ਸਿੰਘ ਨੂੰ US ਤੋਂ ਕਰਵਾਇਆ ਗਿਆ ਡਿਪੋਰਟ ! ਦਿੱਲੀ ਉਤਰਦਿਆਂ ਹੀ CBI ਨੇ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
