INDIA ''ਚ ਖੇਡਿਆ ਜਾਵੇਗਾ ਨਵਾਂ T-20 ਟੂਰਨਾਮੈਂਟ! ICC ਵੱਲੋਂ ਟੀਮਾਂ ਅਤੇ ਸ਼ਡਿਊਲ ਦਾ ਐਲਾਨ

Wednesday, Sep 02, 2026 - 08:08 PM (IST)

INDIA ''ਚ ਖੇਡਿਆ ਜਾਵੇਗਾ ਨਵਾਂ T-20 ਟੂਰਨਾਮੈਂਟ! ICC ਵੱਲੋਂ ਟੀਮਾਂ ਅਤੇ ਸ਼ਡਿਊਲ ਦਾ ਐਲਾਨ

ਸਪੋਰਟਸ ਡੈਸਕ: ICC ਨੇ ਪਹਿਲੀ ਵਾਰ ਆਯੋਜਿਤ ਹੋਣ ਵਾਲੀ ਮਹਿਲਾ ਚੈਂਪੀਅਨਜ਼ ਟਰਾਫੀ 2027 ਦੀ ਮੇਜ਼ਬਾਨੀ ਭਾਰਤ ਨੂੰ ਸੌਂਪ ਦਿੱਤੀ ਹੈ। ਇਸ ਦੇ ਨਾਲ ਹੀ ਟੂਰਨਾਮੈਂਟ ਦੀਆਂ ਤਾਰੀਖਾਂ ਅਤੇ ਖੇਡ ਮੈਦਾਨਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।

ਇਸ ਟੂਰਨਾਮੈਂਟ ਵਿਚ ਭਾਰਤ ਸਣੇ ਕੁੱਲ 6 ਟੀਮਾਂ ਹਿੱਸਾ ਲੈਣਗੀਆਂ। ਇਹ ਅਗਲੇ ਸਾਲ 14 ਫਰਵਰੀ ਤੋਂ 28 ਫਰਵਰੀ ਤਕ ਭਾਰਤ ਵਿਚ ਖੇਡਿਆ ਜਾਵੇਗਾ। ਟੂਰਨਾਮੈਂਟ ਦੇ ਸਾਰੇ ਮੁਕਾਬਲੇ ਮੁੰਬਈ ਦੇ ਕ੍ਰਿਕਟ ਕਲੱਬ ਆਫ ਇੰਡੀਆ (CCI) ਅਤੇ ਵਡੋਦਰਾ ਦੇ ਵਡੋਦਰਾ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਚ ਹੋਣਗੇ। ਇਸ ਟੂਰਨਾਮੈਂਟ ਵਿੱਚ ਭਾਰਤ, ਆਸਟ੍ਰੇਲੀਆ, ਇੰਗਲੈਂਡ, ਨਿਊਜ਼ੀਲੈਂਡ, ਦੱਖਣੀ ਅਫਰੀਕਾ ਅਤੇ ਸ੍ਰੀਲੰਕਾ ਦੀਆਂ ਟੀਮਾਂ ਹਿੱਸਾ ਲੈਣਗੀਆਂ।

ਇਹ ਸਾਰੇ ਮੁਕਾਬਲੇ ਟੀ-20 ਫਾਰਮੈਟ ਵਿਚ ਖੇਡੇ ਜਾਣਗੇ। ਸਾਰੀਆਂ 6 ਟੀਮਾਂ ਰਾਊਂਡ-ਰਾਬਿਨ ਫਾਰਮੈਟ ਤਹਿਤ ਇਕ- ਦੂਜੇ ਨਾਲ ਭਿੜਨਗੀਆਂ, ਜਿਸ ਤੋਂ ਬਾਅਦ ਚੋਟੀ ਦੀਆਂ ਦੋ ਟੀਮਾਂ 28 ਫਰਵਰੀ ਨੂੰ ਹੋਣ ਵਾਲੇ ਫਾਈਨਲ ਮੁਕਾਬਲੇ ਵਿਚ ਜਗ੍ਹਾ ਬਣਾਉਣਗੀਆਂ।

ਪਹਿਲਾਂ ਇਸ ਟੂਰਨਾਮੈਂਟ ਦਾ ਆਯੋਜਨ ਸ਼੍ਰੀਲੰਕਾ ਵਿਚ ਹੋਣਾ ਸੀ, ਪਰ ICC ਦੀ ਸਾਲਾਨਾ ਮੀਟਿੰਗ ਵਿਚ ਤੈਅ ਕੀਤੇ ਗਏ ਸੁਧਾਰਾਂ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਜਾਰੀ ਹੋਣ ਕਾਰਨ ਟੂਰਨਾਮੈਂਟ ਨੂੰ ਭਾਰਤ ਵਿਚ ਤਬਦੀਲ ਕਰ ਦਿੱਤਾ ਗਿਆ। ਨਵੇਂ ਮੇਜ਼ਬਾਨ ਦੀ ਚੋਣ ਲਈ ਆਈ.ਸੀ.ਸੀ. ਨੇ ਬੰਗਲਾਦੇਸ਼, ਭਾਰਤ ਅਤੇ ਦੱਖਣੀ ਅਫਰੀਕਾ ਦੇ ਨਾਵਾਂ 'ਤੇ ਵਿਚਾਰ ਕੀਤਾ ਸੀ, ਜਿਸ ਤੋਂ ਬਾਅਦ ਭਾਰਤ ਨੂੰ ਮੇਜ਼ਬਾਨੀ ਲਈ ਚੁਣਿਆ ਗਿਆ ਅਤੇ 1 ਸਤੰਬਰ ਨੂੰ ਆਈ.ਸੀ.ਸੀ. ਬੋਰਡ ਨੇ ਇਸ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ।

ਆਈ.ਸੀ.ਸੀ. ਦੇ ਚੇਅਰਮੈਨ ਜੈ ਸ਼ਾਹ ਨੇ ਇਸ ਨੂੰ ਮਹਿਲਾ ਕ੍ਰਿਕਟ ਲਈ ਇਕ ਰੋਮਾਂਚਕ ਨਵੇਂ ਅਧਿਆਏ ਦੀ ਸ਼ੁਰੂਆਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਟੂਰਨਾਮੈਂਟ ਦੁਨੀਆ ਦੀਆਂ ਸਰਵੋਤਮ ਟੀਮਾਂ ਨੂੰ ਇਕ ਵੱਡੇ ਮੰਚ 'ਤੇ ਮੁਕਾਬਲੇ ਦਾ ਮੌਕਾ ਦੇਵੇਗਾ। 


author

Anmol Tagra

Content Editor

Related News