12 ਛੱਕਿਆ ਨਾਲ 39 ਗੇਂਦਾਂ 'ਤੇ ਇਸ ਖਿਡਾਰੀ ਨੇ ਲਗਾ ਦਿੱਤਾ ਸੈਕੜਾਂ, ਦੇਖੋ ਵੀਡੀਓ

Friday, Sep 04, 2026 - 11:10 AM (IST)

12 ਛੱਕਿਆ ਨਾਲ 39 ਗੇਂਦਾਂ 'ਤੇ ਇਸ ਖਿਡਾਰੀ ਨੇ ਲਗਾ ਦਿੱਤਾ ਸੈਕੜਾਂ, ਦੇਖੋ ਵੀਡੀਓ

ਸਪੋਰਟਸ ਡੈਸਕ :  ਕੈਰੇਬੀਅਨ ਪ੍ਰੀਮੀਅਰ ਲੀਗ 2026 ਦੇ ਮੈਚ ਨੰਬਰ-25 ਵਿੱਚ ਸੇਂਟ ਕਿਟ੍ਰਸ ਅਤੇ ਨੇਵਿਸ ਪੈਟ੍ਰਿਅਟ੍ਰਸ ਦਾ ਸਾਹਮਣਾ ਸੇਂਟ ਲੂਸਿਆ ਕਿੰਗਸ ਦੇ ਨਾਲ ਹੋਇਆ । 3 ਸਤੰਬਰ ਨੂੰ ਬਾਸੇਟੇ ਦੇ ਵਾਰਨਰ ਪਾਰਕ ਵਿੱਚ ਇਸ ਮੁਕਾਬਲੇ ਵਿੱਚ ਸੇਂਟ ਕਿਟ੍ਰਸ ਅਤੇ ਨੇਵਿਸ ਪੈਟ੍ਰਿਅਟ੍ਰਲ ਨੇ 173 ਦੌੜਾਂ ਨਾਲ ਜਿੱਤ ਹਾਸਲ ਕੀਤੀ । ਸੇਂਟ ਕਿਟ੍ਰਸ ਅਤੇ ਨੇਵਿਸ ਪੈਟ੍ਰਿਅਟ੍ਰਸ ਦੀ ਜਿੱਤ ਦੇ ਹੀਰੋ ਸ਼੍ਰੀਲੰਕਾ ਟੀਮ ਦੇ ਸਾਬਕਾ ਕਪਤਾਨ ਦਾਸੁਨ ਸ਼ਨਾਕਾ ਰਹੇ ।

ਦਾਸੁਨ ਸ਼ਨਾਕਾ ਨੇ ਸਿਰਫ 43 ਗੇਂਦਾਂ 'ਤੇ 121 ਦੌੜਾਂ ਬਣਾਈਆਂ । ਜਿਸ ਵਿੱਚ ਉਸ ਨੇ 12 ਛੱਕੇ ਅਤੇ 8 ਚੌਕੇ ਲਗਾਏ । ਉਸ ਨੇ 281.40 ਦੀ ਜ਼ਬਰਦਸਤ ਸਟ੍ਰਾਇਕ ਰੇਟ ਨਾਲ ਦੌੜਾਂ ਬਣਾਈਆਂ  ਅਤੇ ਆਪਣੀ ਟੀਮ ਨੂੰ 235/ 4 ਦੇ ਸਕੋਰ ਤਕ ਲੈ ਕੇ ਜਾਣ ਵਿੱਚ ਅਹਿਮ ਭਮਿਕਾ ਨਿਭਾਈ । ਇਸ ਦੌਰਾਨ ਸ਼ਨਾਕਾ ਨੇ ਆਪਣਾ ਸ਼ੈਕੜਾ ਸਿਰਫ 39 ਦੌੜਾਂ 'ਤੇ ਪੂਰਾ ਕਰ ਲਿਆ । ਇਹ ਸੀ.ਪੀ.ਐਲ. ਦੇ ਇਤਿਹਾਸ ਦ ਸਭ ਤੋਂ ਤੇਜ਼ ਸੈਕੜਾਂ ਰਿਹਾ ।

 

ਇਸ ਤੋਂ ਪਹਿਲਾ ਇਸ ਟੂਰਨਾਮੈਂਟ ਵਿੱਚ ਸਭ ਤੋਂ ਜ਼ਿਆਦਾ ਤੇਜ਼ ਸੈਕੜਾਂ 40 ਗੇਂਦਾਂ ਵਿੱਚ ਆਇਆ ਸੀ , ਜੋ ਆਂਦਰੇ ਰਸਲ, ਟਿਮ ਸੀਫਰਟ ਅਤੇ ਸ਼ਿਮਰਾਨ ਹੇਟਮਾਇਰ ਦੇ ਨਾਂ ਹੈ । ਦਾਸੁਨ ਨੇ ਇਸ ਉਪਲੰਬਧੀ ਦੇ ਨਾਲ ਆਪਣੇ ਇਕ ਖਾਸ ਰਿਕਾਰਡ ਦੀ ਵੀ ਬਰਾਬਰੀ ਕੀਤੀ । ਉਹ ਇਸ ਤੋਂ ਪਹਿਲਾ ਸ਼੍ਰੀਲੰਕਾ ਦੀ ਘਰੇਲੂ ਟੀ-20 ਕ੍ਰਿਕਟ ਵਿੱਚ ਵੀ 39 ਗੇਂਦਾਂ ਵਿੱਚ ਸੈਕੜਾ ਲਗਾ ਚੁੱਕੇ ਹਨ । ਯਾਨੀ ਕਿ ਟੀ-20 ਕ੍ਰਿਕਟ ਵਿੱਚ ਇਹ ਦੂਜੀ ਵਾਰ ਹੈ ਜਦੋਂ ਉਸ ਨੇ ਇੰਨੀਆਂ ਹੀ ਗੇਂਦਾਂ ਵਿੱਚ ਤਿੰਨ ਅੰਕਾਂ ਦਾ ਅੰਕੜਾਂ ਛੂਹ ਲਿਆ ।

ਦਾਸੁਨ ਸ਼ਨਾਕਾ ਨੇ ਆਉਂਦੇ ਹੀ ਸੇਂਟ ਲੁਸਿਆ ਦੇ ਗੇਂਦਬਾਜ਼ਾਂ 'ਤੇ ਲਗਾਤਾਰ ਵੱਡੇ ਸ਼ਾਟ ਲਗਾਏ । ਸ਼ਨਾਕਾ ਦੇ ਟੀ-20 ਕਰੀਅਰ ਦਾ ਚੌਥਾ ਸੈਕੜਾ ਹੈ । 34 ਸਾਲਾਂ ਆਲਰਾਊਂਡਰ ਨੇ ਇਸ ਪਾਰੀ ਦੇ ਰਾਹੀ ਇਕ ਵਾਰ ਫਿਰ ਆਪਣੀ ਤਾਕਤ-ਹਿੰਟਿੰਗ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ।

ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਲੂਸਿਆ ਕਿੰਗਸ ਦੀ ਬੱਲੇਬਾਜ਼ੀ ਪੂਰੀ ਤਰ੍ਹਾ ਢਹਿ-ਢੇਰੀ ਹੋ ਗਈ । ਪੈਟ੍ਰਿਅਟ੍ਰਸ ਦੇ ਗੇਂਦਬਾਜ਼ਾਂ ਨੇ ਪੂਰੀ ਟੀਮ ਨੂੰ ਸਿਰਫ 98ਦੌੜਾਂ 'ਤੇ ਆਉਟ ਕਰ ਕੇ ਮੈਚ ਆਪਣੇ ਨਾਂ ਕਰ ਲਿਆ । ਟਿਮ ਸੀਫਰਟ ਸੇਂਟ ਲੂਸਿਆ ਕਿੰਗਸ ਦਾ ਕੋਈ ਵੀ ਬੱਲੇਬਾਜ਼ ਕ੍ਰੀਜ਼ 'ਤੇ ਨਹੀਂ ਟਿਕ ਸਕਿਆ । ਸੀਫਰਟ ਨੇ 8 ਚੌਕਿਆਂ ਦੀ ਮਦਦ ਨਾਲ 36 ਗੇਂਦਾਂ 'ਤੇ 50 ਦੌੜਾਂ ਦਾ ਯੋਗਦਾਨ ਦਿੱਤਾ । ਸੇਂਟ ਕਿਟ੍ਰਸ ਅਤੇ ਨੇਵਿਸ ਪੈਟ੍ਰਿਅਟ੍ਰਸ ਵਲੋਂ ਜੇਰੇਮਿਆ ਲੁਇਸ ਨੇ ਪੰਜ ਵਿਕਟਾਂ ਹਾਸਲ ਕੀਤੀਆਂ ।
 


author

SATPAL

Content Editor

Related News