ਗਿੱਲ, ਪੰਤ ਦੇ ਅਰਧ ਸੈਂਕੜੇ, ਭਾਰਤ ਕੋਲ 432 ਦੌੜਾਂ ਦੀ ਬੜ੍ਹਤ

Saturday, Sep 21, 2024 - 12:11 PM (IST)

ਗਿੱਲ, ਪੰਤ ਦੇ ਅਰਧ ਸੈਂਕੜੇ, ਭਾਰਤ ਕੋਲ 432 ਦੌੜਾਂ ਦੀ ਬੜ੍ਹਤ

ਚੇਨਈ- ਭਾਰਤ ਨੇ ਬੰਗਲਾਦੇਸ਼ ਖ਼ਿਲਾਫ਼ ਪਹਿਲੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਸ਼ਨੀਵਾਰ ਨੂੰ ਲੰਚ ਤੱਕ ਆਪਣੀ ਦੂਜੀ ਪਾਰੀ ਵਿੱਚ ਤਿੰਨ ਵਿਕਟਾਂ 'ਤੇ 205 ਦੌੜਾਂ ਬਣਾ ਲਈਆਂ ਹਨ ਜਿਸ ਨਾਲ ਉਸਦੇ ਕੋਲ 432 ਦੌੜਾਂ ਦੀ ਬੜ੍ਹਤ ਹੋ ਗਈ ਹੈ। ਲੰਚ ਦੇ ਸਮੇਂ ਸ਼ੁਭਮਨ ਗਿੱਲ 86 ਅਤੇ ਰਿਸ਼ਭ ਪੰਤ 82 ਦੌੜਾਂ ਬਣਾ ਕੇ ਖੇਡ ਰਹੇ ਹਨ। ਦੋਵਾਂ ਨੇ ਚੌਥੀ ਵਿਕਟ ਲਈ 138 ਦੌੜਾਂ ਦੀ ਅਟੁੱਟ ਸਾਂਝੇਦਾਰੀ ਪਾਈ ਹੈ।
ਬੰਗਲਾਦੇਸ਼ ਦੀ ਟੀਮ ਸ਼ੁੱਕਰਵਾਰ ਨੂੰ ਪਹਿਲੀ ਪਾਰੀ ਵਿੱਚ 149 ਦੌੜਾਂ 'ਤੇ ਆਊਟ ਹੋ ਗਈ ਸੀ, ਜਿਸ ਨਾਲ ਭਾਰਤ ਨੂੰ 227 ਦੌੜਾਂ ਦੀ ਬੜ੍ਹਤ ਮਿਲੀ ਸੀ। ਭਾਰਤ ਨੇ ਪਹਿਲੀ ਪਾਰੀ ਵਿੱਚ 376 ਦੌੜਾਂ ਬਣਾਈਆਂ ਸਨ।


author

Aarti dhillon

Content Editor

Related News