ਜਰਮਨੀ ਨੇ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ ਹਰਾਇਆ

Monday, Apr 05, 2021 - 12:57 AM (IST)

ਜਰਮਨੀ ਨੇ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ ਹਰਾਇਆ

ਬਿਊਨਸ ਆਇਰਸ– ਕੋਨਸਟੈਨਟਿਨ ਸਟੈਬ ਦੇ ਸ਼ਾਨਦਾਰ ਗੋਲ ਨਾਲ ਜਰਮਨੀ ਨੇ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ ਐੱਫ. ਆਈ. ਐੱਚ. ਹਾਕੀ ਪ੍ਰੋ ਲੀਗ ਮੁਕਾਬਲੇ ਵਿਚ 3-2 ਦੇ ਫਰਕ ਨਾਲ ਹਰਾ ਕੇ ਪੂਰੇ ਅੰਕ ਹਾਸਲ ਕੀਤੇ ਜਦਕਿ ਮਹਿਲਾ ਵਰਗ ਵਿਚ ਜਰਮਨੀ ਨੇ ਅਰਜਨਟੀਨਾ ਨੂੰ ਸ਼ੂਟ ਆਊਟ ਵਿਚ ਹਰਾਇਆ ਤੇ ਸੰਭਾਵਿਤ ਤਿੰਨ ਅੰਕਾਂ ਵਿਚੋਂ ਦੋ ਅੰਕ ਹਾਸਲ ਕੀਤੇ।

ਇਹ ਖ਼ਬਰ ਪੜ੍ਹੋ-  RSA v PAK : ਦੋਹਰੇ ਸੈਂਕੜੇ ਤੋਂ ਖੁੰਝੇ ਫਖਰ ਜ਼ਮਾਨ, ਆਪਣੇ ਨਾਂ ਕੀਤਾ ਇਹ ਵੱਡਾ ਰਿਕਾਰਡ


ਜਰਮਨੀ ਦੀ ਪੁਰਸ਼ ਟੀਮ ਆਪਣੀ ਇਸ ਜਿੱਤ ਦੇ ਨਾਲ ਪ੍ਰੋ ਲੀਗ ਦੀ ਅੰਕ ਸੂਚੀ ਵਿਚ 9 ਅੰਕਾਂ ਨਾਲ ਤੀਜੇ ਸਥਾਨ ’ਤੇ ਪਹੁੰਚ ਗਈ ਹੈ। ਜਰਮਨੀ ਨੇ ਕ੍ਰਿਸਟੋਫਰ ਰੂਹਰ ਤੇ ਡੈਬਿਊ ਮੈਚ ਖੇਡ ਰਹੇ ਲੂਈਸ ਗਿੱਲ ਦੇ ਗੋਲਾਂ ਨਾਲ ਬੜ੍ਹਤ ਬਣਾਈ ਜਦਕਿ ਅਰਜਨਟੀਨਾ ਦੇ ਪੈਨਲਟੀ ਕਾਰਨਰ ਮਾਹਿਰ ਜੋਸ ਤੁਲਿਨੀ ਨੇ ਆਪਣੀ ਟੀਮ ਨੂੰ ਦੋਵੇਂ ਵਾਰ ਬਰਾਬਰੀ ਦਿਵਾਈ ਜਦਕਿ ਸਟੈਬ ਨੇ ਮੈਚ ਖਤਮ ਹੋਣ ਤੋਂ ਚਾਰ ਮਿੰਟ ਬਾਕੀ ਰਹਿੰਦਿਆਂ ਗੇਂਦ ਨੂੰ ਬਾਕਸ ਵਿਚ ਆਪਣੇ ਪੈਰਾਂ ਕੋਲ ਸੰਭਾਲਿਆ ਤੇ ਗੇਂਦ ਨੂੰ ਨੈੱਟ ਦੇ ਖੱਬੇ ਕਾਰਨਰ ’ਚ ਪਹੁੰਚਾ ਕੇ ਜਰਮਨੀ ਲਈ ਮੈਚ ਜੇਤੂ ਗੋਲ ਕੀਤਾ।

ਇਹ ਖ਼ਬਰ ਪੜ੍ਹੋ- ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ ਹਰਾਇਆ, ਬਣਾਇਆ ਲਗਾਤਾਰ 22 ਜਿੱਤ ਦਾ ਨਵਾਂ ਰਿਕਾਰਡ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News