ਬ੍ਰਿਟੇਨ ਨੂੰ ਹਰਾ ਕੇ ਜਰਮਨੀ 14 ਸਾਲਾਂ ’ਚ ਪਹਿਲੀ ਵਾਰ ਡੈਵਿਸ ਕੱਪ ਸੈਮੀਫਾਈਨਲ ’ਚ ਪੁੱਜਾ
Wednesday, Dec 01, 2021 - 01:17 PM (IST)
ਇੰਸਬਰਕ (ਭਾਸ਼ਾ): ਜਰਮਨੀ ਨੇ ਪਛੜਨ ਦੇ ਬਾਅਦ ਵਾਪਸੀ ਕਰਦੇ ਹੋਏ ਬ੍ਰਿਟੇਨ ਨੂੰ ਡੈਵਿਸ ਕੱਪ ਕੁਆਟਰ ਫਾਈਨਲ ਵਿਚ ਹਰਾ ਕੇ 14 ਸਾਲ ਬਾਅਦ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਜਰਮਨੀ ਦੇ ਕੇਵਿਨ ਕ੍ਰਾਵੀਜ ਅਤੇ ਟਿਮ ਪੁਟਜ਼ ਨੇ ਫੈਸਲਾਕੁੰਨ ਡਬਲਜ਼ ਮੁਕਾਬਲੇ ਵਿਚ ਬ੍ਰਿਟੇਨ ਦੇ ਜੋਅ ਸਾਲਿਸਬਰੀ ਅਤੇ ਨੀਲ ਸਕੁਪਸਕੀ ਨੂੰ 7.5, 7.6 ਨਾਲ ਹਰਾਇਆ। ਇਸ ਤੋਂ ਪਹਿਲਾਂ ਡੇਨੀਅਲ ਇਵਾਂਸ ਨੇ ਪੀਟਰ ਜੀ ਨੂੰ 6.2, 6.1 ਨਾਲ ਹਰਾ ਕੇ ਬ੍ਰਿਟੇਨ ਨੂੰ ਬੜ੍ਹਤ ਦਿਵਾਈ ਸੀ।
ਇਸ ਤੋਂ ਬਾਅਦ ਹਾਲਾਂਕਿ ਜਾਨ ਲੇਨਾਰਡ ਨੇ ਕੈਮਰਨ ਨੌਰੀ ਨੂੰ 7.6, 3.6, 6.2 ਨਾਲ ਹਰਾ ਕੇ ਜਰਮਨੀ ਨੂੰ ਬਰਾਬਰੀ ਦਿਵਾਈ। ਜਰਮਨੀ ਨੇ 3 ਵਾਰ ਡੈਵਿਸ ਕੱਪ ਜਿੱਤਿਆ ਹੈ ਪਰ ਆਖ਼ਰੀ ਵਾਰ 1993 ਵਿਚ ਖ਼ਿਤਾਬ ਆਪਣੇ ਨਾਮ ਕੀਤਾ ਸੀ। ਪਿਛਲੇ 14 ਸਾਲ ਵਿਚ ਪਹਿਲਾ ਸੈਮੀਫਾਈਨਲ ਖੇਡ ਰਹੀ ਜਰਮਨੀ ਟੀਮ ਦੀ ਟੱਕਰ ਸਵੀਡਨ ਜਾਂ ਰੂਸ ਨਾਲ ਹੋਵੇਗੀ। ਦੂਜੇ ਸੈਮੀਫਾਈਨਲ ਵਿਚ ਕ੍ਰੋਏਸ਼ੀਆ ਦਾ ਸਾਹਮਣਾ ਸਰਬੀਆ ਜਾਂ ਕਜ਼ਾਖਿਸਤਾਨ ਨਾਲ ਹੋਵੇਗਾ। ਆਸਟਰੀਆ ਵਿਚ ਤਾਲਾਬੰਦੀ ਕਾਰਨ ਡੈਵਿਸ ਕੱਪ ਟੈਨਿਸ ਦਰਸ਼ਕਾਂ ਦੇ ਬਿਨਾਂ ਖੇਡਿਆ ਜਾ ਰਿਹਾ ਹੈ।