ਜਰਮਨੀ ਅਤੇ ਇਟਲੀ ਦਾ ਕੌਮਾਂਤਰੀ ਦੋਸਤਾਨਾ ਮੈਚ ਰੱਦ
Sunday, Mar 15, 2020 - 12:33 PM (IST)

ਸਪੋਰਟਸ ਡੈਸਕ— ਜਰਮਨੀ ਅਤੇ ਇਟਲੀ ਵਿਚਾਲੇ 31 ਮਾਰਚ ਨੂੰ ਹੋਣ ਵਾਲਾ ਦੋਸਤਾਨਾ ਕੌਮਾਂਤਰੀ ਫੁੱਟਬਾਲ ਮੈਚ ਸਿਹਤ ਕਾਰਣਾਂ ਦੇ ਮੱਦੇਨਜ਼ਰ ਰੱਦ ਕਰ ਦਿੱਤਾ ਗਿਆ ਹੈ। ਬਾਵਾਰੀਆ ਖੇਤਰ ਵਿਚ 100 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਜੇਕਰ ਮੈਚ ਖਾਲੀ ਸਟੇਡੀਅਮ ਵਿਚ ਵੀ ਹੁੰਦਾ ਹੈ ਤਾਂ ਟੀਮ ਦੇ ਮੈਂਬਰਾਂ, ਸਹਿਯੋਗੀ ਸਟਾਫ ਤੇ ਮੀਡੀਆ ਦੀ ਗਿਣਤੀ ਉਸ ਤੋਂ ਵੱਧ ਹੋਵੇਗੀ। ਜਰਮਨੀ ਫੁੱਟਬਾਲ ਮਹਾਸੰਘ ਨੇ ਕਿਹਾ, ''ਇਹ ਫੈਸਲਾ ਹੋਣਾ ਹੀ ਸੀ।'' ਜਰਮਨੀ ਨੂੰ ਸਪੇਨ ਵਿਰੁੱਧ 26 ਮਾਰਚ ਨੂੰ ਮੈਡ੍ਰਿਡ ਨਾਲ ਖੇਡਣਾ ਸੀ ਪਰ ਅਜੇ ਇਹ ਮੈਚ ਅਧਿਕਾਰਤ ਰੂਪ ਨਾਲ ਰੱਦ ਨਹੀਂ ਹੋਇਆ ਹੈ।