ਜਰਮਨੀ ਨੇ ਭਾਰਤੀ ਹਾਕੀ ਟੀਮ ਨੂੰ ਡ੍ਰਾਅ ’ਤੇ ਰੋਕਿਆ

Wednesday, Mar 03, 2021 - 11:34 AM (IST)

ਜਰਮਨੀ ਨੇ ਭਾਰਤੀ ਹਾਕੀ ਟੀਮ ਨੂੰ ਡ੍ਰਾਅ ’ਤੇ ਰੋਕਿਆ

ਜਰਮਨੀ (ਭਾਸ਼ਾ) : ਪਹਿਲੇ ਮੈਚ ਵਿਚ 6.1 ਨਾਲ ਧਮਾਕੇਦਾਰ ਜਿੱਤ ਦਰਜ ਕਰਨ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਨੂੰ ਮੰਗਲਵਾਰ ਨੂੰ ਜਰਮਨੀ ਨੇ 1.1 ਨਾਲ ਡ੍ਰਾਅ ’ਤੇ ਰੋਕ ਦਿੱਤਾ। ਕੋਰੋਨਾ ਮਹਾਮਾਰੀ ਦੌਰਾਨ ਇਕ ਸਾਲ ਬਾਅਦ ਭਾਰਤੀ ਟੀਮ ਨੇ ਹਾਕੀ ਵਿਚ ਵਾਪਸੀ ਕਰਦੇ ਹੋਏ ਪਹਿਲਾ ਮੈਚ 6.1 ਨਾਲ ਜਿੱਤਿਆ ਸੀ।

ਮੇਜਬਾਨ ਜਰਮਨੀ ਨੇ ਅੱਜ ਬਿਹਤਰ ਵਾਪਸੀ ਕਰਦੇ ਹੋਏ ਭਾਰਤੀਆਂ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਨਹੀਂ ਦਿੱਤਾ। ਭਾਰਤ ਲਈ ਜਰਮਨਪ੍ਰੀਤ ਸਿੰਘ ਨੇ 14ਵੇਂ ਮਿੰਟ ਵਿਚ ਗੋਲ ਕੀਤਾ। ਜਰਮਨੀ ਦੇ ਮਾਰਟਿਨ ਹਾਨੇਰ ਨੇ 29ਵੇਂ ਮਿੰਟ ਵਿਚ ਬਰਾਬਰੀ ਦਾ ਗੋਲ ਕੀਤਾ। ਇਸ ਤੋਂ ਬਾਅਦ ਦੋਵਾਂ ਟੀਮਾ ਨੇ ਰੱਖਿਆਤਮਕ ਹਾਕੀ ਦਾ ਪ੍ਰਦਰਸ਼ਨ ਕੀਤਾ ਅਤੇ ਕੋਈ ਗੋਲ ਨਹੀਂ ਹੋ ਸਕਿਆ। ਹੁਣ ਭਾਰਤੀ ਟੀਮ ਯੂਰਪ ਦੌਰੇ ਦੇ ਆਖ਼ਰੀ ਪੜਾਅ ਵਿਚ ਬੈਲਜੀਅਮ ਜਾਏਗੀ, ਜਿੱਥੇ ਉਸ ਨੂੰ 6 ਅਤੇ 8 ਮਾਰਚ ਨੂੰ ਬ੍ਰਿਟੇਨ ਨਾਲ ਖੇਡਣਾ ਹੈ।


author

cherry

Content Editor

Related News