1950 ਮਾਡਲ ਰਾਲਸ ਰਾਇਸ ''ਚ ਪਾਰਟੀ ਕਰਨ ਪਹੁੰਚੇ ਗੇਲ
01/07/2018 12:05:34 AM
ਨਵੀਂ ਦਿੱਲੀ— ਲੰਬੇ-ਲੰਬੇ ਛੱਕਿਆਂ ਤੇ ਲਗਜ਼ਰੀ ਲਾਈਫ ਲਈ ਜਾਣੇ ਜਾਂਦੇ ਵੈਸਟਇੰਡੀਜ਼ ਦੇ ਧਾਕੜ ਬੱਲੇਬਾਜ਼ ਕ੍ਰਿਸ ਗੇਲ ਇਕ ਵਾਰ ਫਿਰ ਤੋਂ ਆਪਣੇ ਸ਼ੌਕ ਨਾਲ ਚਰਚਾ 'ਚ ਹਨ। ਇਸ ਵਾਰ ਚਰਚਾ ਦਾ ਕਰਾਣ ਬਣਿਆ ਹੈ— ਉਸਦੀ 1950 ਮਾਡਲ ਰਾਲਸ ਰਾਇਸ ਸਿਲਵਰ ਵ੍ਰਾਥ ਦੇ ਨਾਲ ਪਾਰਟੀ 'ਚ ਪਹੁੰਚਣਾ। ਖੁਦ ਨੂੰ ਕ੍ਰਿਕਟ ਦਾ ਯੂਨੀਵਰਸਲ ਬਾਸ ਕਹਿਣ ਵਾਲੇ ਕ੍ਰਿਸ ਗੇਲ ਹੁਣ ਮੇਲਬੋਰਨ 'ਚ ਹੈ। ਉਹ ਜਿੱਥੇ ਆਪਣੀ ਟੀਮ ਮੇਟ ਡੇਵਨ ਬ੍ਰਾਵੋ ਦਾ ਬਿਗ ਬੈਸ਼ ਲੀਗ ਦੇ ਤਹਿਤ ਮੈਚ ਖੇਡਣ ਆਏ ਸਨ। 38 ਸਾਲ ਦੇ ਗੇਲ ਨੇ ਆਪਣੇ ਇੰਸਟਾਗ੍ਰਾਮ ਪੇਜ਼ 'ਤੇ ਕਾਰ ਦੇ ਨਾਲ ਆਪਣੀ ਤਸਵੀਰ ਸ਼ੇਅਰ ਕੀਤੀ ਹੈ। ਗੇਲ ਨੇ ਤਸਵੀਰ 'ਚ ਆਪਣੇ ਦੋਸਤਾਂ ਦਾ ਧੰਨਵਾਦ ਵੀ ਕੀਤਾ ਹੈ।
ਦੁਨੀਆ ਭਰ ਦੇ ਸਾਰੇ ਕ੍ਰਿਕਟ 'ਚ ਧਮਾਕੇਦਾਰ ਪ੍ਰਦਰਸ਼ਨ ਕਰਨ ਵਾਲੇ ਗੇਲ ਦੀ ਇਨਕਮ 100 ਕਰੋੜ ਤੋਂ ਵੀ ਉੱਪਰ ਹੈ। ਉਸਦਾ ਜਮੈਕਾ 'ਚ ਘਰ ਹੈ। ਇਹ ਜਿੱਥੇ ਬਣਿਆ ਹੈ ਉੱਥੇ ਆਲੇ-ਦੁਆਲੇ ਪਹਾੜ ਹੀ ਪਹਾੜ ਹੈ।