ਗੇਲ ਨੂੰ ਗੰਦਾ ਕਹਿਣ ਵਾਲੀਆਂ ਅਖਬਾਰਾਂ ਨੂੰ ਹੁਣ ਭਰਨਾ ਹੋਵੇਗਾ ਜੁਰਮਾਨਾ

07/16/2019 12:02:24 PM

ਨਵੀਂ ਦਿੱਲੀ : ਮਾਨਹਾਨੀ ਦੇ ਕੇਸ ਵਿਚ ਵੈਸਟਇੰਡੀਜ਼ ਦੇ ਧਾਕੜ ਬੱਲੇਬਾਜ਼ ਕ੍ਰਿਸ ਗੇਲ ਨੂੰ ਜਿੱਤ ਮਿਲੀ ਹੈ। ਆਸਟਰੇਲੀਆ ਦੀ ਇਕ ਅਦਾਲਤ ਨੇ ਕਿਹਾ ਕਿ ਅਖਬਾਰਾਂ ਨੂੰ ਹਰ ਹਾਲ ਵਿਚ ਜੁਰਮਾਨਾ ਦੇਣਾ ਹੋਵੇਗਾ। ਸਾਲ 2018 ਵਿਚ ਕੋਰਟ ਨੇ ਗੇਲ ਦੇ ਹੱਕ ਵਿਚ ਫੈਸਲਾ ਸੁਣਾਇਆ ਸੀ ਪਰ ਇਸ ਤੋਂ ਬਾਅਦ 3 ਅਖਬਾਰਾਂ ਨੇ ਕਿ ਵਾਰ ਫਿਰ ਕੋਰਟ ਵਿਚ ਇਸ ਦੇ ਖਿਲਾਫ ਅਪੀਲ ਕੀਤੀ ਸੀ ਪਰ ਅੱਜ ਇਸ ਨੂੰ ਖਾਰਜ ਕਰ ਦਿੱਤਾ ਗਿਆ। ਨਿਊ ਸਾਊਥ ਵੇਲਸ ਦੀ ਸੁਪਰੀਮ ਕੋਰਟ ਨੇ ਕਿਹਾ ਕਿ ਸਿਡਨੀ ਮਾਰਨਿੰਗ ਹੇਰਲਡ, ਦਿ ਏਜ ਅਤੇ ਕੈਨਬਰਾ ਟਾਈਮਸ ਨੂੰ ਹੁਣ ਜ਼ੁਰਮਾਨੇ ਦੇ ਤੌਰ 'ਤੇ 3 ਲੱਖ ਆਸਟਰੇਲੀਆ ਡਾਲਰ ਯਾਨੀ ਕਰੀਬ 1.44 ਕਰੋੜ ਰੁਪਏ ਦੇਣੇ ਹੋਣਗੇ। ਕੋਰਟ ਨੇ ਗੇਲ ਦੀ ਵੀ ਅਪੀਲ ਖਾਰਜ ਕਰ ਦਿੱਤੀ। ਉਸ ਨੇ ਜ਼ਿਆਦਾ ਪੈਸਿਆਂ ਦੀ ਮੰਗ ਕੀਤੀ ਸੀ।

ਕੀ ਹੈ ਪੂਰਾ ਮਾਮਲਾ
PunjabKesari

ਇਹ ਘਟਨਾ ਸਾਲ 2015 ਦੀ ਹੈ। ਇਕ ਮਹਿਲਾ ਥੈਰੇਪਿਸਟ ਨੇ ਦੋਸ਼ ਲਗਾਇਆ ਸੀ ਕਿ ਕ੍ਰਿਸ ਗੇਲ ਨੇ ਉਸਦੇ ਸਾਹਮਣੇ ਕਪੜੇ ਉਤਾਰ ਦਿੱਤੇ ਸੀ। ਫੇਅਰਫੈਕਸ ਮੀਡੀਆ ਨੇ ਇਸ ਮਹਿਲਾ ਦੀ ਕਹਾਣੀ ਨੂੰ ਸਿਲਸਿਲੇਵਾਰ ਤਰੀਕੇ ਨਾਲ ਛਾਪਿਆ ਸੀ। ਇਹ ਮੀਡੀਆ ਗਰੁਪ ਸਿਡਨੀ ਮਾਰਨਿੰਗ ਹੇਰਲਡ, ਕੈਨਬਰਾ ਟਾਈਮਸ ਅਤੇ ਦਿ ਏਜ ਦੀ ਪਬਲਿਸ਼ਿੰਗ ਕਰਦਾ ਹੈ। ਅਖਬਾਰ ਦੇ ਜ਼ਰੀਏ ਮਹਿਲਾ ਨੇ ਦੋਸ਼ ਲਗਾਇਆ ਸੀ ਕਿ ਸਾਲ 2015 ਸਿਡਨੀ ਡ੍ਰੈਸਿੰਗ ਰੂਮ ਵਿਚ ਗੇਲ ਨੇ ਅਜਿਹੀ ਹਰਕਤ ਕੀਤੀ ਸੀ। ਇਸ ਤੋਂ ਬਾਅਦ ਇਹ ਮਹਿਲਾ ਥੈਰੇਪਿਸਟ ਬੇਹੱਦ ਨਾਰਾਜ਼ ਹੋ ਗਈ ਸੀ। ਮੀਡੀਆ ਮੁਤਾਬਕ ਇਹ ਘਟਨਾ ਵਰਲਡ ਕੱਪ 2015 ਦੌਰਾਨ ਹੋਈ ਸੀ।

ਗੇਲ ਦੀ ਦਲੀਲ
PunjabKesari

ਕ੍ਰਿਸ ਗੇਲ ਦੇ ਵਕੀਲ ਨੇ ਕੋਰਟ ਵਿਚ ਦਲੀਲ ਦਿੱਤੀ ਸੀ ਕਿ ਡ੍ਰੈਸਿੰਗ ਰੂਪ ਵਿਚ ਅਜਿਹਾ ਕੁਝ ਵੀ ਨਹੀਂ ਹੋਇਆ ਸੀ। ਇਸ ਮਹਿਲਾ ਨੇ ਝੂਠੀ ਕਹਾਣੀ ਬਣਾ ਕੇ ਮੀਡੀਆ ਦੇ ਸਾਹਮਣੇ ਪੇਸ਼ ਕੀਤਾ ਸੀ। ਸਾਲ 2017 ਵਿਚ ਗੇਲ ਅਤੇ ਉਸਦੇ ਸਾਥੀ ਕ੍ਰਿਕਟਰ ਡਵੇਨ ਸਮਿਥ ਨੇ ਇਸ ਨੂੰ ਲੈ ਕੇ ਕੋਰਟ ਵਿਚ ਸਬੂਤ ਵੀ ਪੇਸ਼ ਕੀਤੇ ਸੀ। ਕੋਰਟ ਨੇ ਮੰਨਿਆ ਕਿ ਇਸ ਮਾਨਹਾਨੀ ਦੇ ਮਾਮਲੇ ਵਿਚ ਗੇਲ ਦਾ ਪੇਸ਼ੇਵਰ ਜੀਵਨ ਕਿਤੇ ਨਾ ਕਿਤੇ ਪ੍ਰਭਾਵਿਤ ਹੋਇਆ ਹੈ।


Related News