ਭਾਰਤ-ਏ 10 ਵਿਕਟਾਂ ਨਾਲ ਜਿੱਤਿਆ
Saturday, Jun 08, 2019 - 06:30 PM (IST)

ਬੇਲਾਗਾਵੀ—ਭਾਰਤ-ਏ ਨੇ ਆਪਣੇ ਓਪਨਰਾਂ ਰੁਤੂਰਾਜ ਗਾਇਕਵਾੜ (ਅਜੇਤੂ 125) ਤੇ ਸ਼ੁਭਮਨ ਗਿੱਲ (109 ਰਿਟਾਇਰਡ ਹਰਟ) ਦੇ ਸ਼ਾਨਦਾਰ ਸੈਂਕੜਿਆਂ ਨਾਲ ਸ਼੍ਰੀਲੰਕਾ-ਏ ਨੂੰ ਸ਼ਨੀਵਾਰ ਨੂੰ ਦੂਜੇ ਗੈਰ ਅਧਿਕਾਰਤ ਵਨ ਡੇ ਮੈਚ ਵਿਚ 10 ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ ਵਿਚ 2-0 ਦੀ ਬੜ੍ਹਥ ਬਣਾ ਲਈ।ਸ਼੍ਰੀਲੰਕਾ-ਏ ਨੇ ਸ਼ੇਹਾਨ ਜੈਸੂਰੀਆ (101) ਦੇ ਬਿਹਤਰੀਨ ਸੈਂਕੜੇ ਨਾਲ 50 ਓਵਰਾਂ ਵਿਚ 7 ਵਿਕਟਾਂ 'ਤੇ 242 ਦੌੜਾਂ ਬਣਾਈਆਂ। ਭਾਰਤ-ਏ ਨੇ 33.3 ਓਵਰਾਂ ਵਿਚ ਹੀ ਬਿਨਾਂ ਕੋਈ ਵਿਕਟ ਗੁਆਏ 243 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ।